29/12/2025
ਪ੍ਰੋਫੈਸਰ ਚਰਨ ਸਿੰਘ ਦਾ ਦੇਹਾਂਤ, ਇਲਾਕੇ ’ਚ ਸੋਗ ਦੀ ਲਹਿਰ, ਉੱਚੀ ਸੋਚ ਅਤੇ ਸਮਾਜ ਸੇਵਾ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਫਾਨੀ ਸੰਸਾਰ ਤੋਂ ਹੋਈ ਰੁਖਸਤ
ਸੁਲਤਾਨਪੁਰ ਲੋਧੀ (ਵਰੁਣ ਸ਼ਰਮਾ) : ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਵਾਈਸ ਪ੍ਰਧਾਨ ਪ੍ਰੋਫੈਸਰ ਚਰਨ ਸਿੰਘ ਜੀ (90) ਦਾ ਸੰਖੇਪ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਇਲਾਕੇ ’ਚ ਗਹਿਰੇ ਦੁੱਖ ਅਤੇ ਸੋਗ ਦੀ ਲਹਿਰ ਦੌੜ ਗਈ ਹੈ। ਮਾਤਮਾ ਅੱਗੇ ਅਰਦਾਸ ਹੈ ਕਿ ਉਹ ਪ੍ਰੋਫੈਸਰ ਚਰਨ ਸਿੰਘ ਜੀ ਨੂੰ ਆਪਣੇ ਪਾਵਨ ਚਰਨਾਂ ਵਿੱਚ ਸਥਾਨ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਨੂੰ ਗੁਰੂ ਦੇ ਭਾਣੇ ਵਿੱਚ ਰਹਿਣ ਦਾ ਬੱਲ ਪ੍ਰਦਾਨ ਕਰੇ। ਉਨ੍ਹਾਂ ਦੀ ਯਾਦ, ਸੋਚ ਅਤੇ ਸਮਾਜ ਸੇਵਾ ਸਦਾ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰਹੇਗੀ।