Gholia kalan

Gholia kalan Gholia kalan ,Moga

07/07/2026

ਭਾਈ ਜਸਵੰਤ ਸਿੰਘ ਖਾਲੜਾ ਜੀ ਤੇ ਬਣੀ ਪੰਜਾਬੀ ਫਿਲਮ ਸਤਲੁਜ ਨੂੰ ਜੇ ਕੋਈ ਵੀ ਵੀਰ ਆਪਣੇ ਪਿੰਡ ਵਿੱਚ ਦਿਖਾਉਣ ਦਾ ਉਪਰਾਲਾ ਕਰ ਸਕਦਾ ਹੈ ਤਾ ਸਾਡੇ ਨਾਲ ਸੰਪਰਕ ਕਰੇ ਜੋ ਵੀ ਖਰਚਾ ਹੌਵੇਗਾ ਉਸਦੀ ਸੇਵਾ ਸਾਡੇ ਵੱਲੋ ਕੀਤੀ ਜਾਵੇਗੀ 🙏🏻🙏🏻🙏🏻

01/07/2026
🙏🏻🙏🏻🙏🏻
28/06/2026

🙏🏻🙏🏻🙏🏻

🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ🙏 Dhur Ki Bani presents...

25/06/2026

ਚੰਗੀ ਤਰ੍ਹਾਂ ਹਰ ਪੰਜਾਬੀ ਪੜ੍ਹੇ ਤੇ ਅੱਗੇ ਤੋਰਨ ਦੀ ਕ੍ਰਿਪਾ ਕਰੇ ....
ਅੱਜ ਤੋਂ ਪੰਜਾਬ ਵਿੱਚ SIR ਸ਼ੁਰੂ ਹੈ। ਮੈਪਿੰਗ (ਪ੍ਰੀ SIR) ਦੌਰਾਨ 30 ਲੱਖ ਵੋਟਰ ਅਣਮੈਪਡ (ਅਣਲੱਭੇ/ਸ਼ੱਕੀ) ਪਾਏ ਗਏ ਹਨ। ਹੁਣ ਇਨ੍ਹਾਂ ਦੀ ਵੈਰੀਫਿਕੇਸ਼ਨ ਲਈ BLOs ਤੁਹਾਡੇ ਘਰ ਆਉਣਗੇ। ਇਹ ਕਵਾਇਦ 24 ਜੁਲਾਈ ਤੱਕ ਚੱਲੇਗੀ।
- ਜੇਕਰ ਤੁਹਾਡੀ ਵੋਟ 2003 ਦੀ ਵੋਟ ਸੂਚੀ ਵਿੱਚ ਹੈ ਤਾਂ ਤੁਸੀਂ ਮੈਪਡ ਹੋ। ਇਸ ਤੋਂ ਬਾਅਦ ਤੁਸੀਂ ਸਿਰਫ ਦੋ ਫੋਟੋਆਂ ਲਾ ਕੇ BLO ਵੱਲੋਂ ਦਿੱਤਾ ਫਾਰਮ ਭਰ ਕੇ ਦਸਤਖ਼ਤ ਕਰਕੇ ਦੇਣਾ ਹੈ। ਪਰ ਇਹ ਫਾਰਮ ਹਰ ਹਾਲ ਰਿਸੀਵ ਕਰਕੇ ਵਾਪਸ ਦੇਣਾ ਅਤਿ ਲਾਜ਼ਮੀ ਹੈ।
- ਜਿਹੜੇ ਵੋਟਰ ਮੈਪਡ ਨਹੀਂ ਹਨ। ਉਨ੍ਹਾਂ ਵਿਚੋਂ 1 ਜੁਲਾਈ 1987 ਤੋਂ ਪਹਿਲਾਂ ਜੰਮੇ ਵੋਟਰ ਲਈ ਆਪਣਾ ਜਨਮ ਜਾਂ ਰਹਾਇਸ਼ ਸਬੰਧੀ ਇੱਕ ਦਸਤਾਵੇਜ਼ ਦੇਣਾ ਜ਼ਰੂਰੀ ਹੋਵੇਗਾ।
- 1 ਜੁਲਾਈ 1987 ਤੋਂ 2 ਦਸੰਬਰ 2004 ਦਰਮਿਆਨ ਜੰਮੇ ਵੋਟਰ ਲਈ
ਲਈ ਆਵਦੇ ਜਨਮ ਜਾਂ ਰਹਾਇਸ਼ ਵਾਲੇ ਇੱਕ ਦਸਤਾਵੇਜ਼ ਦੇ ਨਾਲ਼-ਨਾਲ਼ ਮਾਂ ਜਾਂ ਬਾਪ ਵਿੱਚੋਂ ਕਿਸੇ ਇੱਕ ਦਾ ਜਨਮ ਜਾਂ ਰਹਾਇਸ਼ ਦਾ ਦਸਤਾਵੇਜ਼ ਲਾਉਣਾ ਲਾਜ਼ਮੀ ਹੋਵੇਗਾ।
- 2004 ਤੋਂ ਬਾਅਦ ਜਨਮੇ ਲਈ ਖੁਦ ਦੇ ਦੋਵੇਂ ਉਪਰੋਕਤ ਦਸਤਾਵੇਜ਼ਾਂ ਤੋਂ ਇਲਾਵਾ ਮਾਂ ਤੇ ਪਿਉ ਦੇ ਵੀ ਦੋਵੇਂ ਦਸਤਾਵੇਜ਼ ਬਰਥ ਡੇਟ/ਬਰਥ ਪਲੇਸ ਦੇ ਲੱਗਣਗੇ।
- ਦਸਤਾਵੇਜ਼ਾਂ ਦੀ ਜੇ ਗੱਲ ਕਰੀਏ ਤਾਂ ਪਾਸਪੋਰਟ, ਜਨਮ ਸਰਟੀਫਿਕੇਟ, ਸਕੂਲ ਸਰਟੀਫਿਕੇਟ, ਐੱਸ.ਸੀ/ਐੱਸ.ਟੀ ਸਰਟੀਫਿਕੇਟ, ਸਰਕਾਰੀ ਪਟਾਨਮਾ, ਪੈਨਸ਼ਨ ਪ੍ਰਮਾਣ ਪੱਤਰ, ਸਰਕਾਰੀ ਘਰ ਦੀ ਅਲਾਟਮੈਂਟ ਆਦਿ ਵਿੱਚੋਂ ਜੋ ਵੀ ਮੌਜੂਦ ਹੈ, ਉਹ ਮੰਨਣ-ਯੋਗ ਹੋਵੇਗਾ।
- ਸਪੈਸ਼ਲ ਨੋਟ: ਅਧਾਰ ਕਾਰਡ ਰਹਾਇਸ਼ੀ ਸਬੂਤ ਨਹੀਂ ਮੰਨਿਆ ਜਾਵੇਗਾ। ਇਸ ਨੂੰ ਸਿਰਫ ਨਾਂਅ ਦੀ ਪਛਾਣ ਦੇ ਤੌਰ 'ਤੇ ਹੀ ਪ੍ਰਵਾਨ ਕੀਤਾ ਜਾਵੇਗਾ।
- NRIs ਲਈ ਇਹ ਸਹੂਲਤ ਹੈ ਕਿ ਉਨ੍ਹਾਂ ਦਾ ਕੋਈ ਵੀ ਰਿਸ਼ਤੇਦਾਰ ਤਸਦੀਕ ਕਰਕੇ ਆਵਦੇ ਦਸਤਖਤਾਂ ਹੇਠ ਫਾਰਮ ਜਮ੍ਹਾਂ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਬਾਹਰ ਬੈਠੇ ਉਹ ਆਨਲਾਈਨ ਫਾਰਮ ਵੀ ਭਰ ਸਕਦੇ ਹਨ। BLO ਉਸ ਨੂੰ ਤਸਦੀਕ ਕਰੇਗਾ।
-ਪੰਜਾਬ ਚੋਣ ਕਮਿਸ਼ਨ ਤੇ ਕੌਮੀ ਚੋਣ ਕਮਿਸ਼ਨ ਦੇ ਪੋਰਟਲ/ਵੈਬਸਾਈਟ ਉੱਤੇ ਸਭ ਦਾ ਡਾਟਾ ਤੇ BLOs ਦਾ ਬਿਊਰਾ ਪਿਆ ਹੈ।
- ਜਿੰਨ੍ਹਾਂ ਦੇ ਮਾਂ-ਪਿਉ ਬਾਹਰੀ (ਗੈਰ-ਭਾਰਤੀ) ਹਨ। ਉਨ੍ਹਾਂ ਲਈ ਜਨਮ ਵੇਲੇ ਦਾ ਪਾਸਪੋਰਟ ਤੇ ਵੀਜ਼ਾ ਦੀ ਕਾਪੀ ਲਾਜ਼ਮੀ ਹੈ।
- BLO ਦੋ ਵਾਰ ਗੇੜਾ ਮਾਰੇਗਾ। ਇੱਕ ਵਾਰ ਜੇਕਰ ਤੁਸੀਂ ਘਰ ਨਾ ਹੋਏ ਤਾਂ ਇੱਕ ਸਟਿੱਕਰ ਤੁਹਾਡੇ ਬੂਹੇ ਦੀ ਉੱਚੀ ਥਾਂ 'ਤੇ ਲਾ ਦੇਵੇਗਾ। ਇਸ ਸਟਿੱਕਰ 'ਤੇ ਅਗਲੀ ਵਾਰ ਦੇ ਗੇੜੇ ਦਾ ਵੇਰਵਾ, ਯਾਨੀ ਦਿਨ/ਤਰੀਕ ਦਰਜ ਹੋਣਗੇ।
- ਆਪਣੇ BLO ਨਾਲ਼ ਸੰਪਰਕ ਕਰ ਸਕਦੇ ਹੋ। ਆਉਣ 'ਤੇ ਉਨ੍ਹਾਂ ਨੂੰ ਪਿਆਰ ਨਾਲ਼ ਸਹਿਯੋਗ ਕਰੋ। ਅਵੇਸਲੇ ਹੋਣ ਦੀ ਸੂਰਤ ਵਿੱਚ ਅੱਗੇ ਜਾ ਕੇ ਖੱਜਲ- ਖੁਆਰੀ ਬਹੁਤ ਜ਼ਿਆਦਾ ਹੋਵੇਗੀ।
- ਹਰ ਵੋਟਰ ਆਵਦੀਆਂ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਕਰਵਾ ਕੇ ਆਵਦੇ ਕੋਲ ਰੱਖੇ।
ਨੋਟ: ਇਹ ਪੋਸਟ ਜਨਹਿੱਤ ਹੈ। ਕੋਈ ਵੀ ਚੋਣ ਕਰਮਚਾਰੀ/BLO/ਐਕਸਪਰਟ/ਸਮਾਜ ਸੇਵੀ ਕੁਮੈਂਟ ਬੌਕਸ ਵਿੱਚ ਕਿਸੇ ਦਾ ਜਵਾਬ ਦੇ ਕੇ ਜਾਂ ਜਾਣਕਾਰੀ ਵਧਾ ਕੇ ਸਹਿਯੋਗ ਕਰ ਸਕੇ ਤਾਂ ਧੰਨਵਾਦ ਸਹਿਤ ਸੁਆਗਤ ।

- ਮਿੰਟੂ ਗੁਰੂਸਰੀਆ

25/06/2026

ਹੁਣ ਕਿਹੜੀ ਗੱਲ ਨੂੰ ਸੱਚ ਮੰਨੀਏ ..ਇੱਕ ਝੂਠ ਨੂੰ ਛਪਾਉਣ ਲਈ ਹੋਰ ਕਿੰਨੇ ਝੂਠ ਬੋਲਣੇ ਪੈ ਰਹੇ ਆ

14/06/2026

❤️❤️❤️❤️

Address

Moga

Website

Alerts

Be the first to know and let us send you an email when Gholia kalan posts news and promotions. Your email address will not be used for any other purpose, and you can unsubscribe at any time.

Share

Category