Ok ji

Ok ji Entertainment

10/28/2025
ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਵਲੋਂ ਭੇਂਟ ਕੀਤੇ ਗਏ ਸੋਨੇ ਦੇ ਪੱਖੇ
11/01/2020

ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਵਲੋਂ ਭੇਂਟ ਕੀਤੇ ਗਏ ਸੋਨੇ ਦੇ ਪੱਖੇ

10/28/2020

ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਇੱਕ ਸੜਕ ਦਾ ਨਾਮ ਪੰਜਾਬ ਦੇ ਨਾਮ ਤੇ ਰੱਖਿਆ ਗਿਆ..

10/28/2020

Eid mar coin

ਜ਼ਬਰਦਸਤੀ ਵਿਆਹਵਿਆਹ ਦੀ ਇੱਕ ਕਿਸਮਜ਼ਬਰਦਸਤੀ ਵਿਆਹ ਇੱਕ ਵਿਆਹ ਹੈ, ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਪਾਰਟੀਆਂ ਆਪਣੀ ਮਰਜ਼ੀ ਦੇ ਬਿਨਾਂ ਜਾਂ ਵਿਰ...
10/05/2020

ਜ਼ਬਰਦਸਤੀ ਵਿਆਹ
ਵਿਆਹ ਦੀ ਇੱਕ ਕਿਸਮ
ਜ਼ਬਰਦਸਤੀ ਵਿਆਹ ਇੱਕ ਵਿਆਹ ਹੈ, ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਪਾਰਟੀਆਂ ਆਪਣੀ ਮਰਜ਼ੀ ਦੇ ਬਿਨਾਂ ਜਾਂ ਵਿਰੁੱਧ ਵਿਆਹੇ ਜਾਂਦੇ ਹਨ।ਇੱਕ ਜ਼ਬਰਦਸਤੀ ਵਿਆਹ ਵਿਵਸਥਿਤ ਵਿਆਹ ਤੋਂ ਵੱਖਰਾ ਹੁੰਦਾ ਹੈ, ਜਿਸ ਵਿੱਚ ਦੋਵਾਂ ਧਿਰਾਂ ਨੇ ਆਪਣੇ ਮਾਤਾ-ਪਿਤਾ ਜਾਂ ਤੀਜੀ ਧਿਰ ਪਤੀ ਜਾਂ ਪਤਨੀ ਦੀ ਚੋਣ ਕਰਨ 'ਚ ਮਦਦ ਕਰਨ ਦੀ ਸਹਿਮਤੀ ਦਿੱਤੀ ਜਾਂਦੀ ਹੈ। ਆਮ ਤੌਰ 'ਤੇ ਵਿਆਹ ਨੂੰ ਮਜ਼ਬੂਤੀ ਲਈ ਵਰਤੀ ਜਾਣ ਵਾਲੀ ਜ਼ਬਰਦਸਤ ਧਾਰਣਾ ਹੁੰਦੀ ਹੈ, ਜੋ ਸਰੀਰਕ ਭੌਤਿਕ ਹਿੰਸਾ ਤੋਂ ਲੈ ਕੇ ਮਨੋਵਿਗਿਆਨਿਕ ਦਬਾਅ ਤੱਕ ਗੁੰਝਲਦਾਰ ਹੁੰਦੀ ਹੈ। ਸੰਸਾਰ ਭਰ 'ਚ ਵੱਖੋ-ਵੱਖਰੀਆਂ ਸੱਭਿਆਚਾਰਾਂ ਵਿੱਚ ਅਜੇ ਵੀ ਜ਼ਬਰਦਸਤੀ ਵਿਆਹ ਕੀਤਾ ਜਾਂਦਾ ਹੈ, ਖਾਸ ਤੌਰ 'ਤੇ ਦੱਖਣੀ ਏਸ਼ੀਆ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਇਸ ਤਰ੍ਹਾਂ ਕੀਤਾ ਜਾਂਦਾ ਹੈ। ਕੁਝ ਵਿਦਵਾਨ "ਜ਼ਬਰਦਸਤੀ ਵਿਆਹ" ਸ਼ਬਦ ਦੀ ਵਰਤੋਂ ਕਰਨ 'ਤੇ ਇਤਰਾਜ਼ ਕਰਦੇ ਹਨ ਕਿਉਂਕਿ ਇਹ ਇੱਕ ਅਨੁਭਵ ਲਈ ਵਿਆਹ ਦੀ ਸਹਿਮਤੀ ਵਾਲੀ ਕਾਨੂੰਨੀ ਭਾਸ਼ਾ (ਜਿਵੇਂ ਪਤੀ / ਪਤਨੀ) ਨੂੰ ਬੁਲਾਉਂਦੀ ਹੈ ਜੋ ਬਿਲਕੁਲ ਉਲਟ ਹੈ।[page needed] "ਜ਼ਬਰਦਸਤੀ ਵਿਆਹੁਤਾ ਸੰਗਠਨਾਂ" ਅਤੇ "ਵਿਆਹੁਤਾ ਗੁਲਾਮੀ" ਸਮੇਤ ਕਈ ਤਰ੍ਹਾਂ ਦੀਆਂ ਵਿਭਿੰਨ ਸ਼ਰਤਾਂ ਮੌਜੂਦ ਹਨ।

20 ਵੀਂ ਸਦੀ ਦੇ ਵਿਅੰਗਾਤਮਕ ਰਸਮੀ ਮੋਲਾ ਨਸਰਦਿਨ ਤੋਂ ਅਜ਼ਰਏ ਦੀ ਜ਼ਬਰਦਸਤੀ ਵਿਆਹ ਪਰੰਪਰਾ ਬਾਰੇ ਆਲੋਚਨਾ

ਅਨਜੋੜ ਵਿਆਹ, ਰੂਸੀ ਕਲਾਕਾਰ ਪੁੁਕਿਰੇਵ ਦੁਆਰਾ ਬਣਾਈ ਗਈ 19ਵੀਂ ਸਦੀ ਦੀ ਇੱਕ ਪੇਂਟਿੰਗ। ਇਹ ਇੱਕ ਵਿਵਸਥਿਤ ਵਿਆਹ ਨੂੰ ਦਰਸਾਉਂਦਾ ਹੈ ਜਿੱਥੇ ਇੱਕ ਨੌਜਵਾਨ ਲੜਕੀ ਨੂੰ ਉਸਦੀ ਇੱਛਾ ਦੇ ਵਿਰੁੱਧ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।
ਸੰਯੁਕਤ ਰਾਸ਼ਟਰ ਦੇ ਵਿਚਾਰਾਂ ਨੇ ਜ਼ਬਰਦਸਤੀ ਵਿਆਹ ਨੂੰ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਦੇ ਇੱਕ ਰੂਪ ਵਜੋਂ ਕੀਤਾ ਹੈ, ਕਿਉਂਕਿ ਇਹ ਵਿਅਕਤੀਆਂ ਦੀ ਆਜ਼ਾਦੀ ਅਤੇ ਖੁਦਮੁਖਤਿਆਰੀ ਦੇ ਸਿਧਾਂਤ ਦੀ ਉਲੰਘਣਾ ਕਰਦੀ ਹੈ। ਮਨੁੱਖੀ ਅਧਿਕਾਰਾਂ ਦੀ ਵਿਸ਼ਵ-ਵਿਆਪੀ ਘੋਸ਼ਣਾ ਦਾ ਕਹਿਣਾ ਹੈ ਕਿ ਵਿਅਕਤੀ ਦਾ ਜੀਵਨ ਸਾਥੀ ਚੁਣਨਾ ਅਤੇ ਵਿਆਹੁਤਾ-ਬੰਧਨ ਵਿੱਚ ਖੁੱਲ੍ਹ ਕੇ ਜਾਣ ਦਾ ਹੱਕ ਉਸ ਦੀ ਜ਼ਿੰਦਗੀ ਅਤੇ ਮਾਣ ਅਤੇ ਉਸ ਦੀ ਆਪਣੀ ਮਨੁੱਖਤਾ ਦੇ ਬਰਾਬਰ ਹੈ।

ਇੰਡੀਆ ਮੰਗਤਿਆਂ ਵਾਂਗ ਦੂਸਰੇ ਦੇਸ਼ਾਂ ਤੋਂ ਖਾਣ ਵਾਸਤੇ ਕਣਕ ਮੰਗਵਾਉਂਦਾ ਰਿਹਾ ਹੈ... ਆਹ ਤਸਵੀਰ 1951 ਵਿੱਚ ਅਮਰੀਕਾ ਵਿੱਚ ਲਈ ਗਈ ਹੈ, ਇੱਥੇ ਇੱਕ ...
10/01/2020

ਇੰਡੀਆ ਮੰਗਤਿਆਂ ਵਾਂਗ ਦੂਸਰੇ ਦੇਸ਼ਾਂ ਤੋਂ ਖਾਣ ਵਾਸਤੇ ਕਣਕ ਮੰਗਵਾਉਂਦਾ ਰਿਹਾ ਹੈ... ਆਹ ਤਸਵੀਰ 1951 ਵਿੱਚ ਅਮਰੀਕਾ ਵਿੱਚ ਲਈ ਗਈ ਹੈ, ਇੱਥੇ ਇੱਕ ਦਾਨ ਦੀ ਮੁਹਿੰਮ ਇੰਡੀਆ ਵਾਸਤੇ ਚੱਲੀI ਇਸ ਵਿੱਚ ਲਿਖਿਆ ਹੋਇਆ ਹੈ ਕਿ ਤੁਹਾਡੇ ਪੰਜ ਡਾਲਰ ਨਾਲ 100 ਪੌਂਡ ਕਣਕ (45 ਕਿਲੋ) ਇੰਡੀਆ ਵਿੱਚ ਇੱਕ ਬੰਦੇ ਦਾ 200 ਦਿਨ ਤੱਕ ਪੇਟ ਭਰ ਸਕਦੀ ਹੈ I ਮੰਗਤਿਆਂ ਦੇ ਇਸ ਮੁਲਕ ਦਾ ਪੇਟ ਭਰਨ ਲਈ ਪੰਜਾਬ ਦਾ ਕਿਸਾਨ ਅੱਗੇ ਆਇਆ I ਦਿਨ ਰਾਤ ਖੇਤਾਂ ਵਿੱਚ ਮਿਹਨਤ ਕੀਤੀI ਵੱਧ ਤੋਂ ਵੱਧ ਲੋਕਾਂ ਦਾ ਪੇਟ ਭਰਨ ਲਈ, ਝਾੜ ਵਧਾਉਣ ਲਈ ਆਪਣੀ ਮਿੱਟੀ ਤੇ ਪਾਣੀ ਵਿੱਚ ਜ਼ਹਿਰ ਘੋਲ ਲਿਆ ! ਅੱਜ ਇਹ ਨਾਸ਼ੁਕਰੇ ਓਸੇ ਅੰਨਦਾਤੇ ਨੂੰ ਭੁੱਖੇ ਮਾਰਨ ਦੀਆਂ ਸਕੀਮਾਂ ਬਣਾ ਰਹੇ ਨੇ! ਪਰ ਯਾਦ ਰੱਖਿਓ ਕਿਸਾਨ ਭੁੱਖਾ ਨਹੀਂ ਮਰਦਾ, ਉਹ ਤਾਂ ਝੋਨਾ ਬੀਜਣਾ ਬੰਦ ਕਰਕੇ ਆਪਣੇ ਖਾਣ ਜੋਗਾ ਅੰਨ ਤੇ ਦਾਲਾਂ ਸਬਜ਼ੀਆਂ ਉਗਾ ਹੀ ਲਊ, ਵਿਤ ਮੁਤਾਬਿਕ ਆਪਣੀਆਂ ਲੋੜਾਂ ਵੀ ਘਟਾ ਲਊ ਪਰ ਕਿਤੇ ਤੁਹਾਡੇ ਉੱਤੇ ਠੂਠਾ ਫੜਕੇ ਮੰਗਣ ਵਾਲਾ ਸਮਾਂ ਫ਼ੇਰ ਨਾ ਆਜੇ ਮੁੜਕੇ
ਸੋ ਇਹਨਾਂ ਕਾਲੇ ਕਾਨੂੰਨਾਂ ਨੂੰ ਸਿਰਫ਼ ਕਿਸਾਨ ਵਿਰੋਧੀ ਨਾ ਕਹੀ ਜਾਈਏ, ਇਹ ਦੇਸ਼ ਵਿਰੋਧੀ ਨੇ ਤੇ ਇਹਨਾਂ ਦਾ ਵਿਰੋਧ ਵੀ ਹਰ ਉਸ ਬੰਦੇ ਨੂੰ ਕਰਨਾ ਚਾਹੀਦਾ ਜਿਹੜਾ ਅੰਨ ਖਾਂਦਾI ਜੇ ਤੁਹਾਡਾ ਖਾਧੇ ਬਿਨਾ ਸਰਦਾ ਤਾਂ ਫ਼ੇਰ ਚੁੱਪ ਰਹਿ ਸਕਦੇ ਓ!
ਕਿਸਾਨ ਵੀਰੋ, ਤੁਹਾਨੂੰ ਵੀ ਬੇਨਤੀ ਆ ਕਿ ਇਸ ਵਾਰ ਦੀ ਫਸੀ ਨਿਬੇੜੋ, ਅੱਗੇ ਵਾਸਤੇ ਝੋਨਾ ਬੀਜਣਾ ਬੰਦ ਕਰ ਦਿਓ! ਓਹੀ ਬੀਜਿਓ ਜਿਸਦੀ ਤੁਹਾਨੂੰ ਲੋੜ ਐ ਜਾਂ ਸਿੱਧਾ ਘਰੇਲੂ ਖਪਤਕਾਰਾਂ ਨੂੰ ਵੇਚਣ ਜੋਗੀਆਂ ਕਣਕ, ਮੱਕੀ, ਦਾਲਾਂ ਸਬਜ਼ੀਆਂ ਬੀਜ ਲੈਣਾI ਸਾਨੂੰ ਪੰਜਾਬ ਦੀਆਂ ਰਵਾਇਤੀ ਫਸਲਾਂ ਵੱਲ ਮੁੜਨਾ ਪੈਣਾI ਬਾਕੀ ਇਹ ਕਾਨੂੰਨ ਤਾਂ ਹੁਣ ਆਏ ਨੇ, ਇਹਨਾਂ ਤੋਂ ਪਹਿਲਾਂ ਵੀ ਸਾਡੇ ਮਸਲੇ ਸੀ, ਉਹ ਨਾ ਭੁੱਲ ਜਾਇਓI ਸਾਨੂੰ ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਤੇ ਜ਼ੋਰ ਦੇਣਾ ਚਾਹੀਦਾ ਹੈ

Address

Vancouver, BC

Website

Alerts

Be the first to know and let us send you an email when Ok ji posts news and promotions. Your email address will not be used for any other purpose, and you can unsubscribe at any time.

Share