17/04/2016
ਘਰ ਵੇਚ ਕੇ ਟਰੱਕ ਵਿਚ ਦੁਨੀਆ ਘੁੰਮਣ ਨਿਕਲਿਆ ਫਰਾਂਸ ਦਾ ਪਰਿਵਾਰ ਜਲੰਧਰ ਪੁੱਜਿਆ
ਸ਼ਾਸਤਰੀ ਮਾਰਕਿਟ ਵਿਚ ਟਾਇਰ ਰਿਪੇਅਰ ਦੀ ਦੁਕਾਨ 'ਤੇ ਬੁਧਵਾਰ ਨੂੰ ਕਾਫੀ ਭੀੜ ਲੱਗੀ ਸੀ। ਲੋਕ ਇਕ ਅਲੱਗ ਤੋਂ ਦਿਖਣ ਵਾਲੇ ਟਰੱਕ ਦੇ ਚਾਰੇ ਪਾਸੇ ਇਕੱਠੇ ਹੋਏ ਸੀ। ਅਪਣੇ ਤਿੰਨ ਬੱਚਿਆਂ ਦੇ ਨਾਲ ਫਰਾਂਸ ਤੋਂ ਆਏ 42 ਸਾਲ ਦੇ ਓਲੀਵਿਆ ਅਤੇ ਕੈਥਰੀਨ ਬਿਡੋ ਮੰਗਲਵਾਰ ਨੂੰ ਸ਼ਹਿਰ ਪਹੁੰਚੇ। ਇੱਥੇ ਉਹ ਟਰੱਕ ਦੇ ਟਾਇਰ ਰਿਪੇਅਰ ਕਰਾਉਣ ਦੇ ਲਈ ਰੁਕੇ ਸੀ।
ਓਲੀਵਿਆ ਟਾਇਰ ਬਦਲਣ ਵਿਚ ਲੱਗੇ ਸੀ ਤਾਂ ਉਨ•ਾਂ ਦੀ ਪਤਨੀ ਕੈਥਰੀਨ ਨੇ ਸਾਡੇ ਨਾਲ ਗੱਲ ਕੀਤੀ। ਉਸ ਨੇ ਦੱਸਿਆ ਕਿ ਜਨਵਰੀ 2015 ਨੂੰ ਵਰਲਡ ਟੂਰ ਦੀ ਪਲਾਨਿੰਗ ਸ਼ੁਰੂ ਕਰ ਦਿੱਤੀ ਸੀ। ਓਲੀਵਿਆ ਨੇ ਇਟਲੀ ਫ਼ੌਜ ਦੁਆਰਾ ਇਸਤੇਮਾਲ ਕੀਤੇ ਜਾਣ ਵਾਲਾ ਟਰੱਕ ਖਰੀਦਿਆ ਅਤੇ ਉਸ ਨੂੰ ਮੋਡੀਫਾਈ ਕਰਕੇ ਉਸ 'ਤੇ ਚਲਦਾ ਫਿਰਦਾ ਘਰ ਬਣਾ ਦਿੱਤਾ। ਰਸੋਈ, ਬੈਡਰੂਮ, ਸਟੱਡੀ ਅਤੇ ਬਾਥਰੂਮ। ਅਗਸਤ ਤੱਕ ਟ੍ਰਿਪ ਦੀ ਸਾਰੀ ਤਿਆਰੀਆਂ ਪੂਰੀ ਹੋ ਗਈਆਂ ਲੇਕਿਨ ਪੈਸੇ ਘੱਟ ਰਹੇ ਸੀ ਤਾਂ ਅਸੀਂ ਅਪਣਾ ਘਰ ਵੇਚ ਦਿੱਤਾ। ਹੁਣ ਵਾਪਸ ਜਾ ਕੇ ਪਹਿਲਾਂ ਕਿਰਾਏ ਦੇ ਮਕਾਨ ਵਿਚ ਰਹਿਣਗੇ ਅਤੇ ਮਿਹਨਤ ਕਰਕੇ ਮੁੜ ਘਰ ਬਣਾ ਲਵਾਂਗੇ। ਪਰਿਵਾਰ ਦੇ ਨਾਲ ਦੁਨੀਆ ਦੀ ਸੈਰ ਇਕ ਅਨਮੋਲ ਅਹਿਸਾਸ ਹੈ ਜਿਸ ਨੂੰ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਅਸੀਂ ਅਗਸਤ ਵਿਚ ਅਪਣੇ ਸ਼ਹਿਰ ਪੇਟਿਟ ਤੋਂ ਯਾਤਰਾ ਸ਼ੁਰੂ ਕੀਤੀ। ਉਥੋਂ ਇਟਲੀ, ਗਰੀਸ, ਟਰਕੀ ਹੁੰਦੇ ਹੋਏ ਦੁਬਈ ਪਹੁੰਚੇ। ਦੁਬਈ ਤੋਂ ਓਮਾਨ ਅਤੇ ਫੇਰ ਉਥੋਂ ਮੁੰਬਈ ਦੇ ਲਈ ਅਸੀਂ ਟਰੱਕ ਨੂੰ ਸਮੁੰਦਰੀ ਜਹਾਜ਼ ਰਾਹੀਂ ਭੇਜ ਦਿੱਤਾ ਅਤੇ ਖੁਦ ਹਵਾਈ ਮਾਰਗ ਰਾਹੀਂ ਮੁੰਬਈ ਪਹੁੰਚੇ। ਟਰੱਕ ਨੂੰ ਭਾਰਤ ਭੇਜਣ ਵਿਚ ਤਿੰਨ ਹਫ਼ਤੇ ਦਾ ਸਮਾਂ ਲੱਗਾ। ਅਸੀਂ ਅਗਸਤ ਸਤੰਬਰ ਤੱਕ ਵਾਪਸ ਘਰ ਪੁਜਾਂਗੇ।
ਉਨ•ਾਂ ਦੱਸਿਆ ਕਿ ਕਿਤੇ ਐਨਾ ਪਿਆਰ ਨਹੀਂ ਮਿਲਿਆ ਜਿੰਨਾ ਪਿਆਰ ਭਾਰਤ ਨੇ ਦਿੱਤਾ। ਮੁੰਬਈ, ਗੁਜਰਾਤ, ਰਾਜਸਥਾਨ, ਯੂਪੀ, ਆਗਰਾ, ਹਰਿਦੁਆਰ, ਹਿਮਾਚਲ ਅਤੇ ਹੁਣ ਪੰਜਾਬ ਘੁੰਮਣ ਤੋ ਬਾਅਦ ਸਿੱਧੇ ਨੇਪਾਲ ਜਾਣਗੇ। ਸਾਡਾ ਵੀਜ਼ਾ 16 ਅਪ੍ਰੈਲ ਨੂੰ ਅੱਧੀ ਰਾਤ ਨੂੰ ਖਤਮ ਹੋ ਰਿਹਾ ਹੈ। ਨੇਪਾਲ ਬਾਰਡਰ ਜਲੰਧਰ ਤੋਂ ਲਗਭਗ 800 ਕਿਲੋਮੀਟਰ ਦੂਰ ਹੈ। ਉਨ•ਾਂ ਦੱਸਿਆ ਕਿ ਅਸੀਂ ਦੋਵੇਂ ਪਤੀ-ਪਤਨੀ ਟੀਚਰ ਹਨ। ਅਸੀਂ ਬੱਚਿਆਂ ਨੂੰ ਇਸ ਲਈ ਨਾਲ ਲਿਆਏ ਕਿ ਉਨ•ਾਂ ਪਤਾ ਲੱਗੇ ਕਿ ਦੁਨੀਆ ਕਿੰਨੀ ਸੋਹਣੀ ਹੈ।