Pinku anand saab

Pinku anand saab Contact information, map and directions, contact form, opening hours, services, ratings, photos, videos and announcements from Pinku anand saab, Camera/Photo, Amritsar.

ਲਵ ਯੂ ਪੰਜਾਬ, ਆਪਨੇ ਕਮਾਲ ਕਰ ਦਿੱਤਾ: ਅਰਵਿੰਦ ਕੇਜਰੀਵਾਲ!ਪੰਜਾਬ ਦੇ ਲੋਕਾਂ ਨੇ ਇਤਿਹਾਸ ਰਚ ਦਿੱਤਾ: ਭਗਵੰਤ ਮਾਨ-ਭਗਤ ਸਿੰਘ ਦੀ ਸੋਚ ਨੂੰ ਅੱਗੇ ਵ...
14/03/2022

ਲਵ ਯੂ ਪੰਜਾਬ, ਆਪਨੇ ਕਮਾਲ ਕਰ ਦਿੱਤਾ: ਅਰਵਿੰਦ ਕੇਜਰੀਵਾਲ!

ਪੰਜਾਬ ਦੇ ਲੋਕਾਂ ਨੇ ਇਤਿਹਾਸ ਰਚ ਦਿੱਤਾ: ਭਗਵੰਤ ਮਾਨ
-ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਵਾਂਗੇ, ਸਰਕਾਰ ਨੂੰ ਮਹੱਲਾਂ ਤੋਂ ਕੱਢ ਕੇ ਪਿੰਡਾਂ ਤੇ ਮੁਹੱਲਿਆਂ 'ਚ ਲੈ ਜਾਵਾਂਗੇ: ਭਗਵੰਤ ਮਾਨ

ਜੰਡਿਆਲਾ ਗੁਰੂ 14 ਮਾਰਚ( ਪਿੰਕੂ ਆਨੰਦ, ਸੰਜੀਵ ਸੂਰੀ) :- ਆਮ ਆਦਮੀ ਪਾਰਟੀ (ਆਪ) ਦੀ ਪੰਜਾਬ 'ਚ ਹੋਈ ਵੱਡੀ ਜਿੱਤ ਤੋਂ ਬਾਅਦ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ 'ਵਿਜੈ ਯਾਤਰਾ' ਕੱਢੀ ਅਤੇ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਯਾਤਰਾ 'ਚ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਦੇਖਣ ਅਤੇ ਮਾਣ ਵਧਾਉਣ ਲਈ ਪੰਜਾਬ ਦੇ ਕੋਨੇ- ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਸਨ ਅਤੇ ਥਾਂ - ਥਾਂ ਫੁੱਲ ਬਰਸਾ ਕੇ ਲੋਕਾਂ ਨੇ ਦੋਵੇਂ ਆਗੂਆਂ ਦਾ ਸਵਾਗਤ ਕੀਤਾ।ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ''ਲਵ ਯੂ ਪੰਜਾਬ, ਆਪਨੇ ਕਮਾਲ ਕਰ ਦਿੱਤਾ। ਪੂਰੀ ਦੁਨੀਆਂ ਵਿੱਚ ਅਜਿਹਾ ਇਨਕਲਾਬ ਸਿਰਫ਼ ਪੰਜਾਬੀ ਹੀ ਕਰ ਸਕਦੇ ਹਨ। ਅੱਜ ਪੂਰੇ ਵਿਸ਼ਵ 'ਚ ਪੰਜਾਬ ਦੇ ਇਨਕਲਾਬ ਦੀ ਚਰਚਾ ਹੋ ਰਹੀ ਹੈ। ਦੁਨੀਆਂ ਨੂੰ ਪਤਾ ਸੀ ਕਿ ਪੰਜਾਬ ਦੇ ਲੋਕ ਇਨਕਲਾਬੀ ਹੁੰਦੇ ਹਨ। ਇਨਾਂ ਚੋਣਾ 'ਚ ਇਸ ਨੂੰ ਫਿਰ ਤੋਂ ਸਿੱਧ ਕਰ ਦਿੱਤਾ। ਸਾਰੇ ਵੱਡੇ ਆਗੂ ਜੋ ਖੁਦ ਨੂੰ ਕਦਾਵਰ ਅਤੇ ਨਾ ਹਾਰਨ ਵਾਲੇ ਸਮਝਦੇ ਸਨ, ਆਪਨੇ ਸਾਰਿਆਂ ਦਾ ਹੰਕਾਰ ਤੋੜ ਦਿੱਤਾ।''
ਕੇਜਰੀਵਾਲ ਨੇ ਕਿਹਾ ਕਿ ਦਸਕਾਂ ਬਾਅਦ ਪੰਜਾਬ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਸਾਡਾ ਭਗਵੰਤ ਮਾਨ ਕੱਟੜ ਇਮਾਨਦਾਰ ਹੈ। ਪੰਜਾਬ ਦੀ ਸਰਕਾਰ ਇਮਾਨਦਾਰ ਸਰਕਾਰ ਹੋਵੇਗੀ। ਜੇ ਸਾਡਾ ਕੋਈ ਵੀ ਵਿਧਾਇਕ ਜਾਂ ਮੰਤਰੀ ਗਲਤ ਕੰਮ ਕਰੇਗਾ ਜਾਂ ਸੱਤਾ ਦਾ ਦੁਰਪ੍ਰਯੋਗ ਕਰੇਗਾ ਤਾਂ ਉਸ ਦੇ ਖ਼ਿਲਾਫ਼ ਤੁਰੰਤ ਕਾਰਵਾਈ ਹੋਵੇਗੀ। 16 ਮਾਰਚ ਨੂੰ ਖਟਕੜ ਕਲਾਂ ਵਿੱਚ ਕੇਵਲ ਭਗਵੰਤ ਮਾਨ ਹੀ ਨਹੀਂ ਪੰਜਾਬ ਦੇ ਸਾਰੇ ਲੋਕ ਮੁੱਖ ਮੰਤਰੀ ਬਣਨਗੇ। ਸਭ ਨੂੰ ਅਪੀਲ ਹੈ ਕਿ ਆਪ ਸਾਰੇ ਸਹੁੰ ਚੁੱਕ ਸਮਾਗਮ ਦੀ ਸ਼ੋਭਾ ਵਧਾਉਣ ਲਈ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਭੂਮੀ ਖਟਕੜ ਕਲਾਂ 'ਚ ਪਹੁੰਚੋਂ ਅਤੇ ਇਸ ਇਤਿਹਾਸਕ ਸਮਾਗਮ ਵਿੱਚ ਸ਼ਾਮਲ ਹੋ ਕੇ ਨਵਾਂ ਪੰਜਾਬ ਬਣਾਉਣ ਦੀ ਸ਼ੁਰੂਆਤ ਕਰੋ।ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਤਰੱਕੀ ਦੇ ਮਾਰਗ 'ਤੇ ਲੈ ਕੇ ਜਾਵੇਗੀ ਅਤੇ ਰੰਗਲਾ ਪੰਜਾਬ ਬਣਾਏਗੀ। ਇੱਕ ਇੱਕ ਸਰਕਾਰੀ ਪੈਸਾ ਲੋਕਾਂ 'ਤੇ ਖਰਚ ਕਰਾਂਗੇ। ਜਨਤਾ ਦੇ ਪੈਸੇ ਨਾਲ ਜਨਤਾ ਦੇ ਕੰਮ ਹੋਣਗੇ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਹਨ, ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ। ਥੋੜਾ ਸਮਾਂ ਲੱਗ ਸਕਦਾ ਹੈ, ਪਰ ਕੋਈ ਗਰੰਟੀ ਅਧੂਰੀ ਨਹੀਂ ਰਹੇਗੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨਾਂ (ਲੋਕਾਂ) ਨੇ ਇਤਿਹਾਸ ਰਚ ਦਿੱਤਾ। ਸਾਰੀਆਂ ਰਿਵਾਇਤੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਆਪਸ ਵਿੱਚ ਮਿਲ ਗਈਆਂ ਸਨ, ਪਰ ਪੰਜਾਬ ਦੇ ਇਨਕਲਾਬੀ ਲੋਕ ਇਨਾਂ ਖ਼ਿਲਾਫ਼ ਇੱਕਠੇ ਹੋ ਗਏ ਅਤੇ ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੂੰ ਜਿੱਤਾ ਦਿੱਤਾ। ਮਾਨ ਨੇ ਕਿਹਾ ਕਿ 20 ਦਿਨ ਭੁੱਖ ਹੜਤਾਲ ਕਰਕੇ ਅਤੇ ਲੰਬਾ ਸੰਘਰਸ਼ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਈ ਸੀ। ਲੋਕਾਂ ਵੱਲੋਂ ਦਿੱਤੇ ਚੰਦੇ 'ਤੇ ਦਿੱਲੀ 'ਚ ਚੋਣ ਲੜੀ ਅਤੇ ਸਰਕਾਰ ਬਣਾਈ। ਦੇਸ਼ ਦੀ ਰਾਜਨੀਤੀ ਤੋਂ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਖ਼ਤਮ ਕਰ ਕੇ ਆਮ ਲੋਕਾਂ ਦੀ ਭਲਾਈ ਦੀ ਰਾਜਨੀਤੀ ਕਰਨਾ ਹੀ ਆਮ ਆਦਮੀ ਪਾਰਟੀ ਦਾ ਉਦੇਸ਼ ਹੈ।ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ ਅਤੇ ਉਨਾਂ ਦੀ ਸੁਰੱਖਿਆ ਪੱਕੀ ਕਰੇਗੀ। ਆਮ ਲੋਕਾਂ ਦੀ ਸੁਰੱਖਿਆ ਲਈ ਹੀ ਸਰਕਾਰ ਬਣਨ ਤੋਂ ਪਹਿਲਾਂ ਹੀ 122 ਆਗੂਆਂ ਦੀ ਸਕਿਉਰਟੀ ਵਾਪਸ ਲਈ ਗਈ ਹੈ। ਇਸ ਫ਼ੈਸਲੇ ਨਾਲ ਸੈਂਕੜੇ ਪੁਲੀਸ ਮੁਲਾਜ਼ਮ ਆਗੂਆਂ ਦੀ ਸੁਰੱਖਿਆ ਛੱਡ ਕੇ ਜਨਤਾ ਦੀ ਸੁਰੱਖਿਆ ਵਿੱਚ ਲੱਗ ਗਏ ਹਨ ਅਤੇ 17 ਪੁਲੀਸ ਦੀਆਂ ਗੱਡੀਆਂ ਆਗੂਆਂ ਤੋਂ ਮੁਕਤ ਹੋ ਗਈਆਂ। ਹੁਣ ਪੁਲੀਸ ਦੇ ਜਵਾਨ ਆਗੂਆਂ, ਮੰਤਰੀਆਂ ਦੀਆਂ ਕੋਠੀਆਂ ਅਤੇ ਉਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਕਰਨ ਦੀ ਥਾਂ ਜਨਤਾ ਦੀ ਸੁਰੱਖਿਆ ਵਿੱਚ ਤਾਇਨਾਤ ਹੋਣਗੇ। ਪੁਲੀਸ ਕੇਵਲ ਪੁਲੀਸ ਦਾ ਕੰਮ ਕਰੇਗੀ ਅਤੇ ਆਮ ਲੋਕਾਂ ਲਈ ਸੁਰੱਖਿਅਤ ਮਹੌਲ ਤਿਆਰ ਕਰੇਗੀ।ਮਾਨ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ ਹੈ। ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਬਚਾਅ ਕੇ ਰੱਖਣਾ ਹੈ ਅਤੇ ਉਸ ਨੂੰ ਅੱਗੇ ਵਧਾਉਣਾ ਹੈ। ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਆਪਣੇ ਮਹਾਨ ਆਜ਼ਾਦੀ ਘੋਲਾਟੀਆਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਉਨਾਂ ਦੀ ਕਰਾਂਤੀ ਨੂੰ ਇੱਕ ਇੱਕ ਵਿਅਕਤੀ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਨੂੰ ਰਾਜ ਭਵਨ ਤੋਂ ਕੱਢ ਕੇ ਸ਼ਹੀਦਾਂ ਦੀ ਭੂਮੀ ਖਟਕੜ ਕਲਾਂ 'ਚ ਲੈ ਕੇ ਜਾ ਰਹੇ ਹਾਂ

Rajinder  ( Ravi )mera chota veer hamare b**h nhi Raha ,,,,vo hame chod kar chala gaya ,,,, waheguru ji uski atma ko sha...
14/03/2022

Rajinder ( Ravi )mera chota veer hamare b**h nhi Raha ,,,,vo hame chod kar chala gaya ,,,, waheguru ji uski atma ko shanti pradan kare,,,,aur uske pariwar ko is dukh ki ghadi ko sahan karne ki shakti pradan kare 🙏🙏🙏🙏🙏🙏🙏🙏🙏🙏🙏🙏

ਦਸਮੇਸ਼ ਪਰਿਵਾਰ ਵੱਲੋਂ ਪੈਦਲ ਯਾਤਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਪਿੰਡ ਮਾਨਾ ਵਾਲਾ ਕਲਾ ਪੁੱਜਣ 'ਤੇ ਕੀਤਾ ਗਿਆ ਭਰਵਾਂ ਸਵਾਗਤ।    ਜੰਡਿਆਲਾ ...
12/03/2022

ਦਸਮੇਸ਼ ਪਰਿਵਾਰ ਵੱਲੋਂ ਪੈਦਲ ਯਾਤਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਪਿੰਡ ਮਾਨਾ ਵਾਲਾ ਕਲਾ ਪੁੱਜਣ 'ਤੇ ਕੀਤਾ ਗਿਆ ਭਰਵਾਂ ਸਵਾਗਤ।

ਜੰਡਿਆਲਾ ਗੁਰੂ 12 ਮਾਰਚ (ਪਿੰਕੂ ਆਨੰਦ, ਸੰਜੀਵ ਸੂਰੀ) )ਅੱਜ ਅੰਮ੍ਰਿਤਸਰ ਜਿਲੇ ਦੇ ਪਿੰਡ ਝੀਤਾ ਕਲਾ ਤੋ ਹਰ ਸਾਲ ਦੀ ਤਰਾਂ ਇਸ ਵਾਰ ਵੀ ਪੈਦਲ ਯਾਤਰਾ ਸ੍ਰੀ ਅੰਮ੍ਰਿਤਸਰ ਸਾਹਿਬ ਤੋ ਸ਼ੁਰੂ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਲਈ ਰਵਾਨਾ ਹੋਈ। ਜਿੱਥੇ ਸੰਗਤ ਦਾ ਹਰ ਵਾਰ ਦੀ ਤਰਾਂ ਪਿੰਡ ਮਾਨਾਂ ਵਾਲਾ ਕਲਾ ਵਿਖੇ ਪੁੱਜਣ 'ਤੇ ਦਸਮੇਸ਼ ਪ੍ਰਵਾਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਿਥੇ ਸਭ ਤੋਂ ਪਹਿਲਾਂ ਸੰਗਤ ਨੂੰ ਨਿਰਮਲ ਸਿੰਘ ਦਸ਼ਮੇਸ਼ ਪਰਿਵਾਰ ਵਲੋ ਸਮੋਸੇ ਅਤੇ ਕੋਲਡਰਿੰਕ ਦੀ ਸੇਵਾ ਨਿਭਾਈ ਗਈ। ਇਸੇ ਤਰ੍ਹਾਂ ਦੂਜੇ ਪੜਾਅ ਵੱਲ ਵਧਦੇ ਹੋਏ ਸੰਗਤ ਮਾਨਾਂ ਵਾਲਾ ਕਲਾ ਤੋ ਪੱਤਰਕਾਰ ਜਸਬੀਰ ਸਿੰਘ ਭੋਲਾ ਦੇ ਜੀ, ਟੀ, ਰੋਡ 'ਤੇ ਸਥਿਤ ਬਣੇ ਦਫਤਰ ਵਿਖੇ ਪਹੁੰਚੀ। ਜਿਥੇ ਜਸਬੀਰ ਸਿੰਘ ਦਸ਼ਮੇਸ਼ ਦੇ ਪੂਰੇ ਪਰਿਵਾਰ ਨੇ ਪਾਲਕੀ ਸਾਹਿਬ ਨੂੰ ਮੱਥਾ ਟੇਕਦੇ ਹੋਏ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਜੀ ਆਇਆਂ ਆਖਿਆ।ਸੰਗਤ ਵੱਲੋਂ ਸ਼ਬਦ ਗ੍ਰਿਹਣ ਕਰਦਿਆ ਮੁੱਖ ਸੇਵਾਦਾਰਾਂ ਵਲੋਂ ਕੜਾਹ ਪ੍ਰਸ਼ਾਦ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀ ਗਈ। ਜਿਸਤੋਂ ਉਪਰੰਤ ਬਾਅਦ ਕੜਾਹ ਪ੍ਰਸ਼ਾਦ ਅਤੇ ਕੇਲਿਆਂ ਦਾ ਲੰਗਰ ਆਈਆ ਹੋਈਆ ਸੰਗਤਾਂ ਵਿਚ ਨਿਮਰਤਾ ਸਹਿਤ ਵਰਤਾਇਆ ਗਿਆ। ਚੋਂਕੀ ਸਹਿਬ ਦੇ ਜਥੇਦਾਰਾਂ ਵੱਲੋ ਜਸਬੀਰ ਸਿੰਘ ਭੋਲਾ ਨੂੰ ਸੇਵਾ ਵਜੋਂ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੇਵਾਦਾਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕੀ ਇਹ ਯਾਤਰਾ ਇਸ ਵਾਰ 26 ਪੈਦਲ ਯਾਤਰਾ ਹੈ ਜੋ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰਾਂ ਹੋਲਾ ਮਹੱਲਾ ਦੇ ਦਿਹਾੜੇ ਨੂੰ ਸਮਰਪਿਤ ਮਨਾਉਣ ਲਈ ਹਰ ਸਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲ ਰਵਾਨਾ ਹੁੰਦੀ ਹੈ ਜੋਂ ਅੱਜ ਪਹਿਲੇ ਦਿਨ ਤੋਂ ਰਵਾਨਾ ਹੁੰਦਿਆ ਹੋਇਆ 200 ਦੇ ਕਰੀਬ ਕਿਲੋਮੀਟਰ ਦਾ ਪੈਦਲ ਸਫ਼ਰ ਤਹਿ ਕਰਨੇ ਠੀਕ ਪੰਜਵੇਂ ਦਿਨ ਸਮੂਹ ਸਾਧ ਸੰਗਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਪਹੁੰਚ ਕੇ ਦਰਬਾਰ ਸਾਹਿਬ ਵਿਚ ਨਤਮਸਤਿਕ ਹੋਵੇਗੀ ਅਤੇ ਹੋਲੇ ਮੁਹੱਲੇ ਦੀਆ ਰੌਣਕਾਂ ਦਾ ਅਨੰਦ ਮਾਣੇਗੀ। ਇਸਦੇ ਨਾਲ ਸੰਗਤ ਅਗਲੇ ਪੜਾਅ ਦਸ਼ਮੇਸ਼ ਪਰਿਵਾਰ,ਦਸ਼ਮੇਸ਼ ਇੰਜੀਨੀਅਰ ਵਰਕਸ ਸ੍ਰ ਰਸ਼ਪਾਲ ਸਿੰਘ ਦੀ ਵਰਕਸ਼ਾਪ ਵਿਖੇ ਰਵਾਨਾ ਹੋਈ ਜਿਥੇ ਰਸ਼ਪਾਲ ਸਿੰਘ ਵਲੋ ਫਲ ਫਰੂਟ ਦੀ ਸੇਵਾ ਨਿਭਾਈ ਗਈ।ਇਸ ਮੌਕੇ ਚੌਂਕੀ ਸਾਹਿਬ ਦੇ ਸੇਵਾਦਾਰਾ ਵਿਚ ਕੇਵਲ ਸਿੰਘ, ਬਸੰਤ ਸਿੰਘ, ਬਾਬਾ ਕਾਲਾ ਸਿੰਘ, ਡਾਕਟਰ ਗੁਰਵਿੰਦਰ ਸਿੰਘ, ਪਰਮਜੀਤ ਸਿੰਘ ,ਹਰਦੀਪ ਸਿੰਘ, ਬਲਵਿੰਦਰ ਸਿੰਘ, ਨੰਬਰਦਾਰ ਬਲਵਿੰਦਰ ਸਿੰਘ ਬਿੰਦਾ, ਕਾਬਲ ਸਿੰਘ, ਸਰਪੰਚ ਜਥੇਦਾਰ ਜਸਵੰਤ ਸਿੰਘ, ਬਾਬਾ ਅਮਰ ਸਿੰਘ, ਮੇਜਰ ਸਿੰਘ, ਮੈਂਬਰ ਨਿਰਮਲ ਸਿੰਘ ਮਾਨਾਂ ਵਾਲਾ, ਜਥੇਦਾਰ ਗੋਪਾਲ ਸਿੰਘ, ਬਲਵਿੰਦਰ ਸਿੰਘ, ਬਾਜ ਸਿੰਘ ,ਸੇਵਾ ਸਿੰਘ, ਬਚਨ ਸਿੰਘ, ਢੋਲਕੀ ਮਾਸਟਰ,ਹਰਜਿੰਦਰ ਸਿੰਘ ਢੋਲਕੀ ਮਾਸਟਰ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਰਜਨ ਸਿੰਘ, ਤਰਸੇਮ ਝੀਤਾ, ਤਰਸੇਮ ਸਿੰਘ ਦੁਬੁਰਜੀ, ਕੰਵਲਜੀਤ ਸਿੰਘ ਮੈਂਬਰ, ਕਮਲਪ੍ਰੀਤ ਸਿੰਘ, ਬਿਕਰਮਜੀਤ ਸਿੰਘ ਰਾਮਪੁਰਾ, ਸਕੱਤਰ ਸਿੰਘ ਮਿਸਤਰੀ ਅਤੇ ਦਸ਼ਮੇਸ਼ ਪਰਿਵਾਰ ਵਲੋ ਸੇਵਾ ਨਿਭਾਉਣ ਵਾਲਿਆ ਵਿਚ ਸ੍ਰ ਇਕਬਾਲ ਸਿੰਘ,ਸ੍ਰ ਰਸ਼ਪਾਲ ਸਿੰਘ, ਸ੍ਰ ਨਿਰਮਲ ਸਿੰਘ, ਮਨਬੀਰ ਸਿੰਘ, ਅਬਿਰਾਜ ਸਿੰਘ, ਉਂਕਾਰ ਸਿੰਘ, ਹੈਰੀ, ਮੋਹਨ ਸਿੰਘ ਕੱਲੇ ਵਾਲੇ, ਸ਼੍ਰੀਮਤੀ ਹਰਜੀਤ ਕੌਰ, ਕਵਲਜੀਤ ਕੌਰ, ਮਨਜੀਤ ਕੌਰ, ਨਰਿੰਦਰ ਕੌਰ, ਸਰਬਜੀਤ ਕੌਰ, ਅਤੇ ਹੋਰ ਸਮੂਹ ਪ੍ਰੀਵਾਰ ਦੇ ਮੈਬਰ ਹਾਜਰ ਸਨ।

ਹਰਭਜਨ ਸਿੰਘ ਐੱਮ ਐਲ ਏ (ਈ ਟੀ ਓ)ਪੀਰ ਬਾਬਾ ਘੋੜੇ ਵਿਖੇ  ਸ਼ਾਹ ਹੋਏ ਨਤਮਸਤਕ                ਜੰਡਿਆਲਾ ਗੁਰੂ 12  ਮਾਰਚ(ਪਿੰਕੂ ਆਨੰਦ )ਵਿਧਾਨ ਸਭ...
12/03/2022

ਹਰਭਜਨ ਸਿੰਘ ਐੱਮ ਐਲ ਏ (ਈ ਟੀ ਓ)ਪੀਰ ਬਾਬਾ ਘੋੜੇ ਵਿਖੇ ਸ਼ਾਹ ਹੋਏ ਨਤਮਸਤਕ

ਜੰਡਿਆਲਾ ਗੁਰੂ 12 ਮਾਰਚ(ਪਿੰਕੂ ਆਨੰਦ )ਵਿਧਾਨ ਸਭਾ ਚੋਣਾਂ ਦਾ ਨਤੀਜ਼ੇ ਆਉਂਦੇ ਹੀ ਆਪ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਇਸ ਤਰਾਂ ਲਗ ਰਿਹਾ ਸੀ ਜਿਵੇ ਸ਼ਹਿਰ ਵਿਚ ਕੋਈ ਤਿਓਹਾਰ ਆ ਗਿਆ ਹੋਵੇ।ਲੋਕ ਨੱਚਦੇ ਗਾਉਂਦੇ ਨਜ਼ਰ ਆਏ ਅਤੇ ਖੁਸ਼ੀ ਨਾਲ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਨਜ਼ਰ ਆਏ ।ਇਸ ਤਰਾਂ ਪ੍ਰਤੀਕ ਹੋ ਰਿਹਾ ਸੀ ਕਿ ਉਹਨਾਂ ਦੀ ਮੂੰਹ ਮੰਗੀ ਮੁਰਾਦ ਪੁਰੀ ਹੋ ਗਈ ਹੋਵੇ।ਨਵੇਂ ਹਲਕਾ ਐਮ. ਐਲ. ਏ ਨੂੰ ਜੰਡਿਆਲਾ ਗੁਰੂ ਪਹੁੰਚਦੇ ਹੀ ਲੋਕ ਫੁੱਲਾਂ ਦਾ ਹਾਰ ਅਤੇ ਫੁੱਲਾਂ ਦੀ ਬਾਰਸ਼ ਕਰਦੇ ਨਜ਼ਰ ਆਏ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੁਝ ਆਪ ਸਮਰਥਕਾਂ ਨੇ ਦੱਸਿਆ ਕਿ ਹਰਭਜਨ ਸਿੰਘ ਇਕ ਇਮਾਨਦਾਰ ਆਦਮੀ ਅਤੇ ਲੋਕਾਂ ਵਿਚ ਵਿਚਰਣ ਵਾਲਾ ਵਿਅਕਤੀ ਹੈ। ਉਹਨਾਂ ਦੀ ਮਿਹਨਤ ਸਦਕਾ ਅਤੇ ਆਪ ਦੀ ਹਨ੍ਹੇਰੀ ਕਰਕੇ ਹਰਭਜਨ ਸਿੰਘ ਨੇ 25 ਹਜ਼ਾਰ ਤੋਂ ਵੱਧ ਵੋਟਾਂ ਨਾਲ ਆਪਣੇ ਵਿਰੋਧੀ ਸੁਖਵਿੰਦਰ ਸਿੰਘ ਡੈਨੀ ਨੂੰ ਹਰਾਇਆ।ਸਰਬਜੀਤ ਸਿੰਘ ਡਿੰਪੀ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਹਲਕਾ ਜੰਡਿਆਲਾ ਗੁਰੂ ਵਿਚ ਹੀ ਨਹੀਂ ਬਲਕਿ ਪੂਰੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਹਨ੍ਹੇਰੀ ਆ ਗਈ ਹੈ।ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਹੁਤ ਹੀ ਨਿਰਾਸ਼ ਸਨ ਅਤੇ ਉਹ ਬਦਲਾਅ ਚਾਉਂਦੇ ਸਨ।ਜਿਸ ਦਾ ਨਤੀਜ਼ਾ ਅੱਜ ਵਿਧਾਨ ਸਭਾ ਚੋਣਾਂ ਵਿਚ ਸਾਫ਼ ਦਿਖਾਈ ਦਿੱਤਾ।ਕਾਫ਼ਿਲਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦੇ ਹੋਏ ਗੁਰੂਦੁਆਰਾ ਬਾਬਾ ਹੁੰਦਾਲ ਅਤੇ ਪੀਰ ਬਾਬਾ ਘੋੜੇ ਸ਼ਾਹ ਦਰਗਾਹ ਵਿਖੇ ਨਤਮਸਤਕ ਹੋਏ ਅਤੇ ਚਾਦਰ ਚੜ੍ਹਾ ਕੇ ਪਰਮਾਤਮਾ ਦਾ ਧੰਨਵਾਦ ਕੀਤਾ।ਉੱਥੇ ਦਰਗਾਹ ਦੇ ਮੁੱਖ ਸੰਚਾਲਕ ਹਰਪਾਲ ਸਿੰਘ (ਪਾਲਾ) ਨੇ ਸਿਰੋਪਾ ਪਾ ਕੇ ਚੰਗੇ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਹਰਭਜਨ ਸਿੰਘ ਨੇ ਕਿਹਾ ਕਿ ਇਹ ਜਿੱਤ ਪਾਰਟੀ ਦੀ ਨਹੀਂ ਸਗੋਂ ਆਮ ਲੋਕਾਂ ਦੀ ਜਿੱਤ ਹੈ ਅਤੇ ਅਸੀਂ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਹਨ ਉਹ ਇਕ ਇਕ ਕਰਕੇ ਪੂਰਾ ਕੀਤਾ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖੜੇ ਉੱਤਰਨ ਦੀ ਕੋਸ਼ਿਸ਼ ਕਰਾਂਗੇ।

12/03/2022

ਜੈ ਮਾਂ ਜਵਾਲਾ ਜੀ, ਮਾਤਾ ਰਾਣੀ ਕੇ ਦਰਸ਼ਨ ਕਰੋ ਹੋਰ ਔਰਤਾਂ ਨੂੰ ਵੀ ਕਰਵਾਓ!

12/03/2022

ਭਗਵੰਤ ਮਾਨ ਦਾ ਸੋਹੰ ਚੁੱਕ ਸਮਾਗਮ 12 ਦੀ ਬਜਾਏ 16 ਨੂੰ 13 ਮਾਰਚ ਨੂੰ ਅਮ੍ਰਿਤਸਰ ਚ ਹੋਏਗਾ ਜੇਤੂ ਮਾਰਚ,
ਮੀਟਿੰਗ ਸਮਾਂ 7 ਵਜੇ ਹੋਇਆ

*Big Breaking: ਭਗਵੰਤ ਮਾਨ ਸਰਕਾਰ ਵੱਲੋਂ 11 ਅਫਸਰਾਂ ਅਤੇ ਕਰਮਚਾਰੀਆਂ ਖ਼ਿਲਾਫ਼ ਪਹਿਲੀ ਵੱਡੀ ਕਾਰਵਾਈ, ਕਾਰਨ ਦੱਸੋ ਨੋਟਿਸ ਜਾਰੀ*
12/03/2022

*Big Breaking: ਭਗਵੰਤ ਮਾਨ ਸਰਕਾਰ ਵੱਲੋਂ 11 ਅਫਸਰਾਂ ਅਤੇ ਕਰਮਚਾਰੀਆਂ ਖ਼ਿਲਾਫ਼ ਪਹਿਲੀ ਵੱਡੀ ਕਾਰਵਾਈ, ਕਾਰਨ ਦੱਸੋ ਨੋਟਿਸ ਜਾਰੀ*

12/03/2022

ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਈ ਟੀ ਉ ਦੇ ਪਰਿਵਾਰ ਵੱਲੋ ਜਾਗੋ ਕੱਢੀ ਗਈ!

ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਵਿਚੋਂ 98.25% ਨੰਬਰ ਲੈਕੇ ਸੱਤਵੀਂ ਪੂਰੀ ਕਲਾਸ ਵਿਚੋਂ A ਗ੍ਰੇਡ ਸਾਰੇ ਸਬਜੈਕਟ ਵਿਚੋਂ ਨੰਬਰ ਲੈਕੇ ਪਹਿਲੀ ਪੁ...
11/03/2022

ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਵਿਚੋਂ 98.25% ਨੰਬਰ ਲੈਕੇ ਸੱਤਵੀਂ ਪੂਰੀ ਕਲਾਸ ਵਿਚੋਂ A ਗ੍ਰੇਡ ਸਾਰੇ ਸਬਜੈਕਟ ਵਿਚੋਂ ਨੰਬਰ ਲੈਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ!

ਮਹਿਕਪ੍ਰੀਤ ਕੌਰ ਨੇ ਆਪਣੇ ਮਾਤਾ ਪਿਤਾ ਦਾ ਨਾਂਮ ਕੀਤਾ ਰੌਸ਼ਨ

ਜੰਡਿਆਲਾ ਗੁਰੂ 11 ਮਾਰਚ ( ਪਿੰਕੂ ਆਨੰਦ, ਸੰਜੀਵ ਸੂਰੀ) :- :- ਜਿਆਦਾਤਰ ਹਮੇਸ਼ਾਂ ਹੀ ਬੱਚੀਆਂ ਪਰਿਵਾਰ ਦਾ ਨਾਮ ਰੋਸ਼ਨ ਕਰਨ ਵਿਚ ਅੱਗੇ ਰਹਿੰਦੀਆਂ ਹਨ ਅਤੇ ਪੁੱਤਰ ਬਟਵਾਰੇ ਦੌਰਾਨ ਮਾਂ ਬਾਪ ਨੂੰ ਵੀ ਵੰਡ ਦਿੰਦੇ ਹਨ ਪਰ ਲੜਕੀਆਂ ਨੂੰ ਵਿਆਹ ਤੋਂ ਬਾਅਦ ਲੜਕੀ ਨੂੰ ਦੋ ਦੋ ਮਾਂ ਬਾਪ ਮਿਲਦੇ ਹਨ ਇਸੇ ਲੜੀ ਦੇ ਤਹਿਤ ਸ਼੍ਰੀਮਤੀ ਕਮਲਜੀਤ ਕੌਰ ਲੈਕਚਰਾਰ ਦੀ ਕੁੱਖੋਂ ਜਨਮੀ ਮਹਿਕਪ੍ਰੀਤ ਕੌਰ ਪਿਤਾ ਭੁਪਿੰਦਰ ਸਿੰਘ ਹੈਪੀ ਸਾਬਕਾ ਕੋਂਸਲਰ ਨੇ ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਵਿਚੋਂ 98.25% ਨੰਬਰ ਲੈਕੇ ਸੱਤਵੀਂ ਪੂਰੀ ਕਲਾਸ ਵਿਚੋਂ A ਗ੍ਰੇਡ ਸਾਰੇ ਸਬਜੈਕਟ ਵਿਚੋਂ ਨੰਬਰ ਲੈਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ । ਇਸ ਦੌਰਾਨ ਬੇਟੀ ਮਹਿਕਪ੍ਰੀਤ ਦੀਆਂ ਖੁਸ਼ੀਆਂ ਸਾਂਝੇ ਕਰਦੇ ਹੋਏ ਸਾਬਕਾ ਕੋਂਸਲਰ ਹੈਪੀ ਨੇ ਕਿਹਾ ਕਿ ਬੇਟੀਆਂ ਸਮੇਤ ਸਾਰੇ ਬੱਚੇ ਰੱਬ ਦਾ ਰੂਪ ਹੁੰਦੇਂ ਹਨ ਅੱਜ ਅਪਨੀ ਬੇਟੀ ਦੀ ਇਸ ਜਿੱਤ ਨਾਲ ਪਰਿਵਾਰ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਅਤੇ ਅਰਦਾਸ ਕਰਦੇ ਹਾਂ ਕਿ ਅੱਗੇ ਅਪਨੇ ਮਿਸ਼ਨ ਵਿਚ ਕਾਮਯਾਬ ਹੋਵੇ

Rhemat ਨੂੰ  ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ🎂🎂🎂🎂
11/03/2022

Rhemat ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ🎂🎂🎂🎂

Address

Amritsar

Website

Alerts

Be the first to know and let us send you an email when Pinku anand saab posts news and promotions. Your email address will not be used for any other purpose, and you can unsubscribe at any time.

Share

Category