11/04/2015
ਪੰਜਾਬ ਦੇ ਪ੍ਰੋਫੈਸ਼ਨਲ ਕੋਰਸਾਂ ਵਿੱਚ ਪੜ੍ਹ ਰਹੇ/ਦਾਖਲਾ ਲੈਣ ਜਾ ਰਹੇ ਲੋੜਵੰਦ ਵਿਦਿਆਰਥੀਆਂ ਤੱਕ ਇਹ ਜਾਣਕਾਰੀ ਪੁੱਜਦੀ ਕਰੋ ਜੀ-
ਜਿਹੜੇ ਵਿਦਿਆਰਥੀਆਂ ਦੇ ਪਿਛਲੇ ਦੋ ਲਗਾਤਾਰ ਇਮਤਿਹਾਨਾਂ ਵਿੱਚ 60% ਨੰਬਰ ਹਨ ਅਤੇ ਪਰਿਵਾਰ ਦੀ ਸਲਾਨਾ ਆਮਦਨ 1,50,000/- ਤੋਂ ਘੱਟ ਹੈ, ਉਹ ਵਿਦਿਆਰਥੀ ਵੈੱਬਸਾਈਟ www.nishkam.in ਤੋਂ ਫਾਰਮ ਡਾਊਨਲੋਡ ਕਰ ਕੇ, ਪੂਰੀ ਤਰ੍ਹਾਂ ਭਰਕੇ, ਵਿਦਿਅਕ ਦਸਤਾਵੇਜਾਂ ਦੀ ਕਾਪੀਆਂ, ਆਮਦਨ ਦੇ ਸਬੂਤ ਦੀ ਕਾਪੀ, ਫੀਸ, ਟਿਊਸ਼ਨ ਫੀਸ ਤੇ ਹੋਰ ਵਿੱਦਿਅਕ ਖਰਚਿਆਂ ਦੀਆਂ ਰਸੀਦਾਂ ਅਤੇ ਵੇਰਵੇ ਸਹਿਤ ਆਪਣਾ ਫਾਰਮ 31/05/2015 ਤੱਕ SHDF ਡਵੀਜ਼ਨ, ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ (ਰਜਿ) ਨਿਸ਼ਕਾਮ ਭਵਨ, ਬੀ-ਬਲਾਕ, ਤਿਲਕ ਵਿਹਾਰ, ਨਵੀਂ ਦਿੱਲੀ-110018 ਫੋਨ ਨੰ:011-28333842/28334477 ਪਤੇ ਤੇ ਭੇਜਣ।ਮਿਤੀ 26/07/2015 ਨੂੰ ਨਵੀਂ ਦਿੱਲੀ, ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਫਰੀਦਕੋਟ ਅਤੇ ਮੋਗਾ ਵਿਖੇ ਪੰਜਾਬੀ ਅਤੇ ਨੈਤਿਕ ਗਿਆਨ ਦਾ ਲਿਖਤੀ ਪੇਪਰ ਹੋਵੇਗਾ।ਇੰਟਰਵਿਊ ਉਪਰੰਤ ਮੈਰਿਟ ਅਧਾਰ ਤੇ ਚੁਣੇ ਗਏ ਵਿਦਿਆਰਥੀਆਂ ਨੂੰ ਰੁਪਏ 27000/- ਤੱਕ ਦਾ ਵਜ਼ੀਫਾ ਦਿੱਤਾ ਜਾਵੇਗਾ।ਵਿਦਿਆਰਥੀ ਦਾ ਆਪਣਾ ਈ-ਮੇਲ ਐਡਰੇਸ ਹੋਣਾ ਲਾਜ਼ਮੀ ਹੈ ਕਿਉਂਕਿ ਸਾਰੀ ਜਾਣਕਾਰੀ ਅਤੇ ਚਿੱਠੀ ਪੱਤਰ ਆਦਿ ਸਿਰਫ ਈ-ਮੇਲ ਰਾਹੀਂ ਹੀ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ-
099881-45499 ਹਰਵਿੰਦਰ ਸਿੰਘ
098146-50541 ਮਨਿੰਦਰ ਸਿੰਘ
098150-00296 ਸ਼ਿਵਜੀਤ ਸਿੰਘ