Nadala Town

Nadala Town Contact information, map and directions, contact form, opening hours, services, ratings, photos, videos and announcements from Nadala Town, Photographer, Kapurthala.

https://www.facebook.com/share/1FRpTkSJoi/
29/11/2025

https://www.facebook.com/share/1FRpTkSJoi/

ਪਹਿਲੀ ਦਸੰਬਰ ਤੋਂ ਹੋਣਗੀਆਂ ਨਾਮਜ਼ਦਗੀਆਂ
ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਰਿਟਰਨਿੰਗ ਅਫ਼ਸਰ ਨਾਮਜ਼ਦ

ਕਪੂਰਥਲਾ, 29 ਨਵੰਬਰ
ਕਪੂਰਥਲਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਵੱਲੋਂ ਰਿਟਰਨਿੰਗ ਅਫ਼ਸਰ ਨਾਮਜ਼ਦ ਕੀਤੇ ਗਏ ਹਨ । ਇਸ ਤੋਂ ਇਲਾਵਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਸਥਾਨ ਵੀ ਨਿਰਧਾਰਤ ਕੀਤੇ ਗਏ ਹਨ ।

ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਨਾਮਜ਼ਦਗੀਆਂ ਪਹਿਲੀ ਦਸੰਬਰ 2025 ਨੂੰ ਸ਼ੁਰੂ ਹੋਣਗੀਆਂ ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਿਟਰਨਿੰਗ ਅਫ਼ਸਰ ਹੋਣਗੇ । ਇਸ ਤੋਂ ਇਲਾਵਾ ਸਬੰਧਿਤ ਸਬ ਡਵੀਜ਼ਨਾਂ ਲਈ ਐਸ ਡੀ ਐਮ ਫਗਵਾੜਾ, ਡੀ ਆਰ ਸਹਿਕਾਰੀ ਸਭਾਵਾਂ, ਐਸ ਡੀ ਓ ਲੋਕ ਨਿਰਮਾਣ ਵਿਭਾਗ ਭੁਲੱਥ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਕਮਰਾ ਨੰਬਰ 17, ( ਕੋਰਟ ਰੂਮ ਏ ਡੀ ਸੀ )
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਕਾਗਜ਼ ਦਾਖਲ ਕਰਵਾ ਸਕਣਗੇ ।

ਇਸ ਤੋਂ ਇਲਾਵਾ ਪੰਚਾਇਤ ਸੰਮਤੀ ਫੱਤੂਢੀਂਗਾ ਲਈ ਡੀ ਆਰ ਸਹਿਕਾਰੀ ਸਭਾਵਾਂ ਰਿਟਰਨਿੰਗ ਅਫ਼ਸਰ ਹੋਣਗੇ ਜਦਕਿ ਏ ਆਰ ਸੁਲਤਾਨਪੁਰ ਲੋਧੀ ਸਹਾਇਕ ਰਿਟਰਨਿੰਗ ਅਫ਼ਸਰ ਹੋਣਗੇ । ਇਸ ਸੰਮਤੀ ਲਈ ਕਮਰਾ ਨੰਬਰ 513, ਪੰਜਵੀੰ ਮੰਜ਼ਿਲ , ਸਹਿਕਾਰੀ ਸਭਾਵਾਂ ਦਫ਼ਤਰ , ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਕਾਗਜ਼ ਦਾਖਲ ਹੋਣਗੇ ।

ਬਲਾਕ ਸੰਮਤੀ ਕਪੂਰਥਲਾ ਲਈ ਐਸ ਡੀ ਐਮ ਕਪੂਰਥਲਾ ਰਿਟਰਨਿੰਗ ਅਫ਼ਸਰ ਜਦਕਿ ਤਹਿਸੀਲਦਾਰ ਕਪੂਰਥਲਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਇਸ ਸੰਮਤੀ ਲਈ ਨਾਮਜ਼ਦਗੀ ਪੱਤਰ ਕਮਰਾ ਨੰਬਰ 112, ਪਹਿਲੀ ਮੰਜ਼ਿਲ , ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਦਾਖਲ ਹੋਣਗੇ ।

ਬਲਾਕ ਸੰਮਤੀ ਨਡਾਲਾ ਲਈ ਐਸ ਡੀ ਓ , ਲੋਕ ਨਿਰਮਾਣ ਵਿਭਾਗ ਭੁਲੱਥ ਰਿਟਰਨਿੰਗ ਅਫ਼ਸਰ ਜਦਕਿ ਕਾਰਜ ਸਾਧਕ ਅਫਸਰ , ਨਗਰ ਪੰਚਾਇਤ ਭੁਲੱਥ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਇਸ ਸੰਮਤੀ ਲਈ ਕਾਗਜ ਕੋਰਟ ਰੂਮ , ਐਸ ਡੀ ਐਮ ਭੁਲੱਥ ਵਿਖੇ ਦਾਖ਼ਲ ਹੋਣਗੇ ।

ਬਲਾਕ ਸੰਮਤੀ ਫਗਵਾੜਾ ਲਈ ਐਸ ਡੀ ਐਮ ਫਗਵਾੜਾ ਰਿਟਰਨਿੰਗ ਅਫਸਰ ਜਦਕਿ ਤਹਿਸੀਲਦਾਰ ਫਗਵਾੜਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਇਸ ਸੰਮਤੀ ਲਈ ਕਾਗਜ ਤਹਿਸੀਲਦਾਰ ਦਫਤਰ ਫਗਵਾੜਾ ਵਿਖੇ ਦਾਖ਼ਲ ਹੋਣਗੇ ।

ਬਲਾਕ ਸੰਮਤੀ ਸੁਲਤਾਨਪੁਰ ਲੋਧੀ ਲਈ ਐਸ ਡੀ ਐਮ ਸੁਲਤਾਨਪੁਰ ਲੋਧੀ ਰਿਟਰਨਿੰਗ ਅਫ਼ਸਰ ਜਦਕਿ ਨਾਇਬ ਤਹਿਸੀਲਦਾਰ ਸੁਲਤਾਨਪੁਰ ਲੋਧੀ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਇਸ ਸੰਮਤੀ ਲਈ ਨਾਮਜ਼ਦਗੀਆਂ ਐਸ ਡੀ ਐਮ ਸੁਲਤਾਨਪੁਰ ਲੋਧੀ ਦਫਤਰ ਵਿਖੇ ਜਮ੍ਹਾਂ ਹੋਣਗੀਆਂ ।

Address

Kapurthala

Telephone

9815484552

Alerts

Be the first to know and let us send you an email when Nadala Town posts news and promotions. Your email address will not be used for any other purpose, and you can unsubscribe at any time.

Contact The Business

Send a message to Nadala Town:

Share

Category