Nadala Town

Nadala Town Nadala Town

27/03/2026

Nadala #ਲੱਖਾਂ ਦਾਤਾ ਚੋਂਕ ਨੇੜੇ ਲਗੀ #ਬਿਜਲੀ ਦੀਆਂ ਤਾਰਾਂ ਨੂੰ ਅੱਗ #ਬਿਜਲ਼ੀ ਹੋਈ ਬੰਦ #ਹਾਦਸਾ ਟਲਿਆ

ਜਰੂਰੀ ਸੂਚਨਾਂ
26/02/2026

ਜਰੂਰੀ ਸੂਚਨਾਂ

ਸਰਦਾਰਨੀ ਦਲਬੀਰ ਕੌਰ (ਪਤਨੀ ਸ. ਰਸ਼ਪਾਲ ਸਿੰਘ)  ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 31-01-2026 ਦਿਨ ਸ਼ਨੀਵਾਰ ਨੂੰ ਪਿੰਡ ਹੈਬਤਪੁਰ, ਜ਼ਿਲਾ ...
30/01/2026

ਸਰਦਾਰਨੀ ਦਲਬੀਰ ਕੌਰ (ਪਤਨੀ ਸ. ਰਸ਼ਪਾਲ ਸਿੰਘ) ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 31-01-2026 ਦਿਨ ਸ਼ਨੀਵਾਰ ਨੂੰ ਪਿੰਡ ਹੈਬਤਪੁਰ, ਜ਼ਿਲਾ ਕਪੂਰਥਲਾ ਵਿਖੇ ਸਵੇਰੇ 11-30 ਵਜੇ ਹੋਵੇਗੀ।

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪੂਜਨੀਕ ਮਾਤਾ
ਸਰਦਾਰਨੀ ਦਲਬੀਰ ਕੌਰ (ਪਤਨੀ ਸ. ਰਸ਼ਪਾਲ ਸਿੰਘ) ਜੋ ਕਿ ਮਿਤੀ 22-01-2026 ਦਿਨ ਵੀਰਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਹਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਮਿਤੀ 31-01-2026 ਦਿਨ ਸ਼ਨੀਵਾਰ ਨੂੰ ਸਾਡੇ ਗ੍ਰਹਿ ਪਿੰਡ ਹੈਬਤਪੁਰ, ਜ਼ਿਲਾ ਕਪੂਰਥਲਾ ਵਿਖੇ ਸਵੇਰੇ 11-30 ਵਜੇ ਪਵੇਗਾ। ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਦੁਪਹਿਰ 12-00 ਤੋਂ 1-00 ਵਜੇ ਤੱਕ ਗੁਰਦੁਆਰਾ ਸਾਹਿਬ ਹੈਬਤਪੁਰ ਵਿਖੇ ਹੋਵੇਗੀ। ਆਪ ਜੀ ਨੇ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ।

ਦੁਖੀ ਹਿਰਦੇ

ਅਵਤਾਰ ਸਿੰਘ (ਸਪੁੱਤਰ), ਹਰਜੀਤ ਸਿੰਘ (ਸਪੁੱਤਰ) ਬਲਜੋਤ ਸਿੰਘ (ਪੋਤਰਾ)
ਸਮੂਹ ਘੁੰਮਣ ਪਰਿਵਾਰ ।

ਮੋਬਾ. 98724-13565

27/12/2025
ਪਹਿਲੀ ਦਸੰਬਰ ਤੋਂ ਹੋਣਗੀਆਂ ਨਾਮਜ਼ਦਗੀਆਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਰਿਟਰਨਿੰਗ ਅਫ਼ਸਰ ਨਾਮਜ਼ਦਕਪੂਰਥਲਾ, 29 ਨਵੰਬਰਕਪੂਰਥਲਾ ਜ...
29/11/2025

ਪਹਿਲੀ ਦਸੰਬਰ ਤੋਂ ਹੋਣਗੀਆਂ ਨਾਮਜ਼ਦਗੀਆਂ
ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਰਿਟਰਨਿੰਗ ਅਫ਼ਸਰ ਨਾਮਜ਼ਦ

ਕਪੂਰਥਲਾ, 29 ਨਵੰਬਰ
ਕਪੂਰਥਲਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਵੱਲੋਂ ਰਿਟਰਨਿੰਗ ਅਫ਼ਸਰ ਨਾਮਜ਼ਦ ਕੀਤੇ ਗਏ ਹਨ । ਇਸ ਤੋਂ ਇਲਾਵਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਸਥਾਨ ਵੀ ਨਿਰਧਾਰਤ ਕੀਤੇ ਗਏ ਹਨ ।

ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਨਾਮਜ਼ਦਗੀਆਂ ਪਹਿਲੀ ਦਸੰਬਰ 2025 ਨੂੰ ਸ਼ੁਰੂ ਹੋਣਗੀਆਂ ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਿਟਰਨਿੰਗ ਅਫ਼ਸਰ ਹੋਣਗੇ । ਇਸ ਤੋਂ ਇਲਾਵਾ ਸਬੰਧਿਤ ਸਬ ਡਵੀਜ਼ਨਾਂ ਲਈ ਐਸ ਡੀ ਐਮ ਫਗਵਾੜਾ, ਡੀ ਆਰ ਸਹਿਕਾਰੀ ਸਭਾਵਾਂ, ਐਸ ਡੀ ਓ ਲੋਕ ਨਿਰਮਾਣ ਵਿਭਾਗ ਭੁਲੱਥ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਕਮਰਾ ਨੰਬਰ 17, ( ਕੋਰਟ ਰੂਮ ਏ ਡੀ ਸੀ )
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਕਾਗਜ਼ ਦਾਖਲ ਕਰਵਾ ਸਕਣਗੇ ।

ਇਸ ਤੋਂ ਇਲਾਵਾ ਪੰਚਾਇਤ ਸੰਮਤੀ ਫੱਤੂਢੀਂਗਾ ਲਈ ਡੀ ਆਰ ਸਹਿਕਾਰੀ ਸਭਾਵਾਂ ਰਿਟਰਨਿੰਗ ਅਫ਼ਸਰ ਹੋਣਗੇ ਜਦਕਿ ਏ ਆਰ ਸੁਲਤਾਨਪੁਰ ਲੋਧੀ ਸਹਾਇਕ ਰਿਟਰਨਿੰਗ ਅਫ਼ਸਰ ਹੋਣਗੇ । ਇਸ ਸੰਮਤੀ ਲਈ ਕਮਰਾ ਨੰਬਰ 513, ਪੰਜਵੀੰ ਮੰਜ਼ਿਲ , ਸਹਿਕਾਰੀ ਸਭਾਵਾਂ ਦਫ਼ਤਰ , ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਕਾਗਜ਼ ਦਾਖਲ ਹੋਣਗੇ ।

ਬਲਾਕ ਸੰਮਤੀ ਕਪੂਰਥਲਾ ਲਈ ਐਸ ਡੀ ਐਮ ਕਪੂਰਥਲਾ ਰਿਟਰਨਿੰਗ ਅਫ਼ਸਰ ਜਦਕਿ ਤਹਿਸੀਲਦਾਰ ਕਪੂਰਥਲਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਇਸ ਸੰਮਤੀ ਲਈ ਨਾਮਜ਼ਦਗੀ ਪੱਤਰ ਕਮਰਾ ਨੰਬਰ 112, ਪਹਿਲੀ ਮੰਜ਼ਿਲ , ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਦਾਖਲ ਹੋਣਗੇ ।

ਬਲਾਕ ਸੰਮਤੀ ਨਡਾਲਾ ਲਈ ਐਸ ਡੀ ਓ , ਲੋਕ ਨਿਰਮਾਣ ਵਿਭਾਗ ਭੁਲੱਥ ਰਿਟਰਨਿੰਗ ਅਫ਼ਸਰ ਜਦਕਿ ਕਾਰਜ ਸਾਧਕ ਅਫਸਰ , ਨਗਰ ਪੰਚਾਇਤ ਭੁਲੱਥ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਇਸ ਸੰਮਤੀ ਲਈ ਕਾਗਜ ਕੋਰਟ ਰੂਮ , ਐਸ ਡੀ ਐਮ ਭੁਲੱਥ ਵਿਖੇ ਦਾਖ਼ਲ ਹੋਣਗੇ ।

ਬਲਾਕ ਸੰਮਤੀ ਫਗਵਾੜਾ ਲਈ ਐਸ ਡੀ ਐਮ ਫਗਵਾੜਾ ਰਿਟਰਨਿੰਗ ਅਫਸਰ ਜਦਕਿ ਤਹਿਸੀਲਦਾਰ ਫਗਵਾੜਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਇਸ ਸੰਮਤੀ ਲਈ ਕਾਗਜ ਤਹਿਸੀਲਦਾਰ ਦਫਤਰ ਫਗਵਾੜਾ ਵਿਖੇ ਦਾਖ਼ਲ ਹੋਣਗੇ ।

ਬਲਾਕ ਸੰਮਤੀ ਸੁਲਤਾਨਪੁਰ ਲੋਧੀ ਲਈ ਐਸ ਡੀ ਐਮ ਸੁਲਤਾਨਪੁਰ ਲੋਧੀ ਰਿਟਰਨਿੰਗ ਅਫ਼ਸਰ ਜਦਕਿ ਨਾਇਬ ਤਹਿਸੀਲਦਾਰ ਸੁਲਤਾਨਪੁਰ ਲੋਧੀ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਇਸ ਸੰਮਤੀ ਲਈ ਨਾਮਜ਼ਦਗੀਆਂ ਐਸ ਡੀ ਐਮ ਸੁਲਤਾਨਪੁਰ ਲੋਧੀ ਦਫਤਰ ਵਿਖੇ ਜਮ੍ਹਾਂ ਹੋਣਗੀਆਂ ।

ਅੱਜ ਵੱਡੇ ਵੀਰ ਕਰਨਦੀਪ ਖੱਖ ਸਿਆਸੀ ਸਕੱਤਰ ਐਮ ਐਲ ਏ ਸ ਸੁਖਪਾਲ ਸਿੰਘ ਖਹਿਰਾ ਜੀ ਦਾ ਜਨਮ ਦਿਨ ਹੈ ਪਰਮਾਤਮਾ ਲੰਮੀ ਤੇ ਸਿਹਤਮੰਦ ਉਮਰ ਬਖ਼ਸ਼ੇ
08/11/2025

ਅੱਜ ਵੱਡੇ ਵੀਰ ਕਰਨਦੀਪ ਖੱਖ ਸਿਆਸੀ ਸਕੱਤਰ ਐਮ ਐਲ ਏ ਸ ਸੁਖਪਾਲ ਸਿੰਘ ਖਹਿਰਾ ਜੀ ਦਾ ਜਨਮ ਦਿਨ ਹੈ ਪਰਮਾਤਮਾ ਲੰਮੀ ਤੇ ਸਿਹਤਮੰਦ ਉਮਰ ਬਖ਼ਸ਼ੇ

05/11/2025

ਪਹਿਲੇ ਪਾਤਸ਼ਾਹ ਸ਼ੀ੍ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਸੰਬਧੀ ਕਸਬਾ ਨਡਾਲਾ ਜਿਲਾ ਕਪੂਰਥਲਾ ਤੋਂ ਸਜਾਏ ਗਏ ਨਗਰ ਕੀਰਤਨ ਦੇ ਦਿ੍ਸ਼ ।

ਪੰਜਾਬ ਦੀ ਹੋਈ ਵੱਡੀ ਜਿੱਤ ! Bjp ਸਰਕਾਰ ਨੇ ਆਖ਼ਰਕਾਰ ਸਾਡੀ ਪ੍ਰਮੁੱਖ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Chandigarh ) ਦੀ ਖੁਦਮੁਖਤਿਆਰੀ ਤੇ ਹਮਲ...
05/11/2025

ਪੰਜਾਬ ਦੀ ਹੋਈ ਵੱਡੀ ਜਿੱਤ ! Bjp ਸਰਕਾਰ ਨੇ ਆਖ਼ਰਕਾਰ ਸਾਡੀ ਪ੍ਰਮੁੱਖ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (Chandigarh ) ਦੀ ਖੁਦਮੁਖਤਿਆਰੀ ਤੇ ਹਮਲਾ ਕਰਨ ਵਾਲਾ ਵਿਵਾਦਪੂਰਨ ਨੋਟੀਫਿਕੇਸ਼ਨ ਵਾਪਸ ਲੈ ਲਿਆ ਹੈ ।

21/10/2025

ਗੁਰਦੁਆਰਾ ਬਾਉਲੀ ਸਾਹਿਬ ਨਡਾਲਾ (ਕਪੂਰਥਲਾ) ਦਿਵਾਲੀ ਦੀ ਰਾਤ ਸਮਾਂ 08:00 ਵਜੇ ਦਾ ਮਨਮੋਹਕ ਦਿ੍ਸ਼।

Address

Kapurthala
144624

Alerts

Be the first to know and let us send you an email when Nadala Town posts news and promotions. Your email address will not be used for any other purpose, and you can unsubscribe at any time.

Contact The Business

Send a message to Nadala Town:

Share

Category