23/04/2026
‘ਟਟੀਹਰੀ ਭਾਵੇਂ ਅਸਮਾਨ ਤਾਂ ਨਹੀਂ ਥੰਮਦੀ, ਪਰ ਆਪਣੇ ਹਿੱਸੇ ਦਾ ਸੰਸਾਰ ਜ਼ਰੂਰ ਥੰਮਦੀ ਹੈ।‘
ਟਟੀਹਰੀ (Red-wattled Lapwing) ਉੱਤਰ ਭਾਰਤ ਵਿੱਚ ਆਮ ਤੌਰ ‘ਤੇ ਨਜ਼ਰ ਆਉਣ ਵਾਲਾ ਇੱਕ ਛੋਟਾ ਜਿਹਾ ਪੰਛੀ ਹੈ। ਇਸ ਦੀ ਹਾਜ਼ਰੀ ਸਿਰਫ਼ ਪ੍ਰਕ੍ਰਿਤੀ ਤੱਕ ਹੀ ਸੀਮਿਤ ਨਹੀਂ—ਇਹ ਸਾਡੀ ਲੋਕ-ਚੇਤਨਾ ਦਾ ਵੀ ਹਿੱਸਾ ਬਣ ਚੁੱਕੀ ਹੈ। ਇਸ ਨਾਲ ਸੰਬੰਧਿਤ ਕਈ ਲੋਕ-ਕਹਾਵਤਾਂ ਪ੍ਰਚਲਿਤ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਹੈ—‘ਟਟੀਹਰੀ ਨੂੰ ਲੱਗਦਾ ਹੈ ਕਿ ਉਹ ਅਸਮਾਨ ਆਪਣੀਆਂ ਲੱਤਾਂ ‘ਤੇ ਟਿਕਾਇਆ ਹੋਇਆ ਹੈ।‘ਉਂਜ, ਇਹ ਵੀ ਇੱਕ ਮਿੱਥ ਹੀ ਹੈ ਕਿ ਟਟੀਹਰੀ ਆਪਣੀਆਂ ਲੱਤਾਂ ਅਸਮਾਨ ਵੱਲ ਕਰ ਕੇ ਸੌਂਦੀ ਹੈ।
ਮੋਹਾਲੀ ਵਿਖੇ ਮੇਰੇ ਘਰ ਦੇ ਸਾਹਮਣੇ ਪਾਰਕ ਵਿੱਚ ਇਹ ਪੰਛੀ ਅਕਸਰ ਨਰਮ ਘਾਹ ‘ਤੇ ਟਹਿਲਦੀਆਂ ਨਜ਼ਰ ਆਉਂਦੀਆਂ ਹਨ। ਕਈ ਵਾਰ ਪਾਰਕ ਵਿੱਚ ਅਵਾਰਾ ਕੁੱਤੇ ਵੀ ਆ ਜਾਂਦੇ ਹਨ। ਅਜਿਹੇ ਵੇਲੇ ਇੱਕ ਉੱਡਦੀ ਟਟੀਹਰੀ ਦੂਰੋਂ ਆਉਂਦੀ ਹੈ, ਕੁੱਤੇ ਦੇ ਬਿਲਕੁਲ ਸਿਰ ਕੋਲ ਝਪਟਦੀ ਹੈ ਅਤੇ ਤੁਰੰਤ ਦੂਰ ਉੱਡ ਜਾਂਦੀ ਹੈ। ਕੁੱਤਾ ਉਸ ਵੱਲ ਅਕਰਸ਼ਿਤ ਤਾਂ ਹੁੰਦਾ ਹੈ, ਪਰ ਇਸ ਨੂੰ ਫੜ੍ਹ ਨਹੀਂ ਸਕਦਾ।
ਇਹ ਦ੍ਰਿਸ਼ ਦੇਖ ਕੇ ਮੈਂ ਅਕਸਰ ਹੈਰਾਨ ਹੁੰਦਾ ਰਹਿੰਦਾ ਸੀ—ਕੀ ਇਹ ਟਟੀਹਰੀਆਂ ਦੀ ਕੋਈ ਖੇਡ ਹੈ? ਜਾਂ ਫਿਰ ਬਿਨਾਂ ਲੋੜ ਦੇ ਜੋਖ਼ਮ ਮੁੱਲ ਲੈਣਾ?
ਪਰ ਇਸ ਵਰਤਾਰੇ ਦੀ ਤਹਿ ਤੱਕ ਪਹੁੰਚ ਕੇ ਪਤਾ ਲੱਗਾ ਕਿ ਇਹ ਕੋਈ ਖੇਡ ਨਹੀਂ, ਸਗੋਂ ਰੱਖਿਆਤਮਕ ਯੋਜਨਾ ਦਾ ਸਿਆਣਪ ਭਰਿਆ ਰੂਪ ਹੈ। ਟਟੀਹਰੀ ਆਪਣਾ ਆਲ੍ਹਣਾ ਜ਼ਿਆਦਾਤਰ ਖੁੱਲ੍ਹੀ ਜ਼ਮੀਨ ‘ਤੇ ਬਣਾਉਂਦੀ ਹੈ ਅਤੇ ਆਪਣੇ ਨਾਜ਼ੁਕ ਅੰਡਿਆਂ ਨੂੰ ਪੱਤਿਆਂ ਜਾਂ ਮਿੱਟੀ ਦੇ ਰੰਗ ਵਿੱਚ ਲੁਕਾ ਕੇ ਰੱਖਦੀ ਹੈ। ਜਦੋਂ ਕੋਈ ਕੁੱਤਾ ਜਾਂ ਹੋਰ ਸ਼ਿਕਾਰੀ ਨੇੜੇ ਆਉਂਦਾ ਹੈ, ਤਾਂ ਇਹ ਪੰਛੀ ਜਾਣ-ਬੁੱਝ ਕੇ ਉਸ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ, ਤਾਂ ਜੋ ਖਤਰਾ ਆਲ੍ਹਣੇ ਤੋਂ ਦੂਰ ਹੋ ਜਾਵੇ। ਸੰਖੇਪ ਵਿੱਚ, ਟਟੀਹਰੀ ਜਿਵੇਂ ਕੁੱਤੇ ਨੂੰ ਕਹਿ ਰਹੀ ਹੋਵੇ—
‘ਮੈਨੂੰ ਦੇਖ, ਮੇਰਾ ਪਿੱਛਾ ਕਰ—ਮੇਰੇ ਅੰਡਿਆਂ ਦਾ ਨਹੀਂ।‘
ਇਸ ਵਿੱਚ ਵੀ ਇੱਕ ਸੁਚੱਜੀ ਗਿਣਤੀ-ਮਿਣਤੀ ਹੈ। ਟਟੀਹਰੀ ਆਪਣੀ ਤੇਜ਼ੀ ਅਤੇ ਦੂਰੀ ਦਾ ਅੰਦਾਜ਼ਾ ਬਖ਼ੂਬੀ ਲ ਲੈਂਦੀ ਹੈ। ਉਹ ਕੁੱਤੇ ਦੇ ਇੰਨੀ ਨੇੜੇ ਉੱਡਦੀ ਹੈ ਕਿ ਧਿਆਨ ਖਿੱਚੇ, ਪਰ ਇੰਨੀ ਦੂਰ ਵੀ ਰਹਿੰਦੀ ਹੈ ਕਿ ਫੜੀ ਨਾ ਜਾ ਸਕੇ। ਕੁੱਤਾ ਉਸ ਦੀ ਚੁਸਤੀ ਦੇ ਸਾਹਮਣੇ ਅਸਹਾਇ ਰਹਿੰਦਾ ਹੈ।
ਇਸ ਤਰ੍ਹਾਂ, ਜੋ ਮੈਨੂੰ ਬੇਸਮਝ ਜੋਖ਼ਮ ਲੱਗਦਾ ਸੀ, ਉਹ ਦਰਅਸਲ ਸੋਚ-ਸਮਝ ਕੇ ਲੀਤਾ ਕਦਮ ਹੁੰਦਾ ਹੈ।
ਕੁਦਰਤ ਦਾ ਇਹ ਛੋਟਾ ਜਿਹਾ ਪੰਛੀ ਸਾਨੂੰ ਇੱਕ ਵੱਡੀ ਗੱਲ ਦੱਸਦਾ ਹੈ—ਹਰ ਜੀਵ ਆਪਣੀ ਰੱਖਿਆ ਕਰਨੀ ਜਾਣਦਾ ਹੈ। ਟਟੀਹਰੀ ਭਾਵੇਂ ਅਸਮਾਨ ਤਾਂ ਨਹੀਂ ਥੰਮਦੀ, ਪਰ ਆਪਣੇ ਹਿੱਸੇ ਦਾ ਸੰਸਾਰ—ਆਪਣਾ ਆਲ੍ਹਣਾ, ਆਪਣੇ ਅੰਡੇ—ਨੂੰ ਜ਼ਰੂਰ ਥੰਮਦੀ ਹੈ।
https://www.youtube.com/watch?v=_aZcn7hnqc8 https://www.youtube.com/watch?v=WMTIJ6mPR9c
+++
“The lapwing does not hold up the sky—yet it steadfastly upholds the small world entrusted to it.”
The lapwing (Red-wattled Lapwing) is a modest bird, commonly seen across North India. Yet its presence is not confined to the natural landscape alone—it has also found a place in our collective imagination. Many folk sayings revolve around it, the most famous being: “The lapwing believes it is holding the sky upon its legs.”
There is also a popular myth that it sleeps on its back with its feet raised toward the heavens.
In the park facing my home in Mohali, these birds are often seen walking gently upon the grass. At times, stray dogs wander in. Then, from a distance, a lapwing swoops in—dives sharply near the dog’s head—and instantly flies away. The dog is drawn to it, but never manages to catch it.
For long, I found myself puzzled by this scene. Was it a kind of play? Or an unnecessary courting of danger?
But when one looks deeper, the gesture reveals itself not as play, but as a refined strategy of protection. The lapwing lays its eggs on open ground, concealing them within the colours of earth and fallen leaves. When a predator approaches, the bird deliberately diverts attention toward itself—drawing danger away from the fragile nest.
It is as if the lapwing were saying:
“Look at me. Follow me—not my eggs.”
There is calculation within this courage. The bird measures distance and speed with remarkable precision—flying close enough to provoke, yet far enough to remain beyond capture. Against such agility, the dog is rendered helpless.
Thus, what once appeared to me as reckless risk is, in truth, a deeply considered act.
This small bird of nature offers a profound insight: every living being knows how to defend its own. The lapwing may not hold up the sky, but it does hold up its share of the world—its nest, its eggs, its fragile universe.
https://www.youtube.com/watch?v=_aZcn7hnqc8 https://www.youtube.com/watch?v=WMTIJ6mPR9c
+++
فلسفیانہ اردو ترجمہ
“ٹٹیہری آسمان کو تو نہیں تھامتی، مگر اپنے حصے کی دنیا کو ضرور سنبھالے رکھتی ہے۔”
ٹٹیہری (Red-wattled Lapwing) ایک چھوٹا سا پرندہ ہے جو شمالی ہند میں عام طور پر دکھائی دیتا ہے۔ مگر اس کی موجودگی صرف فطرت تک محدود نہیں—یہ ہماری اجتماعی شعور کا بھی حصہ بن چکی ہے۔ اس سے متعلق کئی کہاوتیں مشہور ہیں، جن میں سب سے معروف یہ ہے:
“ٹٹیہری کو گمان ہے کہ وہ آسمان کو اپنی ٹانگوں پر اٹھائے ہوئے ہے۔”
اسی طرح ایک یہ خیال بھی پایا جاتا ہے کہ وہ آسمان کی طرف ٹانگیں اٹھا کر سوتی ہے۔
موہالی میں میرے گھر کے سامنے والے پارک میں یہ پرندے اکثر نرم گھاس پر ٹہلتے دکھائی دیتے ہیں۔ کبھی کبھار آوارہ کتے بھی پارک میں آ جاتے ہیں۔ ایسے میں ایک ٹٹیہری دور سے اُڑتی ہوئی آتی ہے، کتے کے سر کے بالکل قریب جھپٹتی ہے اور فوراً دور جا نکلتی ہے۔ کتا اس کی طرف متوجہ تو ہوتا ہے، مگر اسے پکڑ نہیں پاتا۔
کافی عرصہ تک یہ منظر مجھے حیران کرتا رہا۔ کیا یہ محض ایک کھیل ہے؟ یا بلاوجہ خطرہ مول لینا؟
مگر جب اس رویّے کی گہرائی میں دیکھا جائے تو معلوم ہوتا ہے کہ یہ کھیل نہیں، بلکہ ایک نہایت دانا حفاظتی حکمتِ عملی ہے۔ ٹٹیہری اپنا گھونسلا عموماً کھلی زمین پر بناتی ہے اور اپنے نازک انڈوں کو مٹی اور پتوں کے رنگ میں چھپا دیتی ہے۔ جب کوئی شکاری قریب آتا ہے تو یہ پرندہ جان بوجھ کر اس کی توجہ اپنی طرف مبذول کراتا ہے تاکہ خطرہ گھونسلی سے دور ہو جائے۔
گویا وہ کہہ رہی ہو:
“مجھے دیکھو، میرا پیچھا کرو—میرے انڈوں کا نہیں۔”
اس جرأت میں ایک باریک حساب بھی شامل ہے۔ ٹٹیہری اپنی رفتار اور فاصلے کا درست اندازہ لگاتی ہے—اتنی قریب کہ توجہ کھینچ لے، اور اتنی دور کہ گرفت میں نہ آئے۔ اس کی پھرتی کے آگے کتا بے بس رہ جاتا ہے۔
یوں جو بات پہلے مجھے بے سوچا خطرہ لگتی تھی، وہ دراصل ایک سوچی سمجھی تدبیر ثابت ہوتی ہے۔
فطرت کا یہ چھوٹا سا پرندہ ہمیں ایک بڑی سچائی سکھاتا ہے: ہر جاندار اپنی حفاظت کرنا جانتا ہے۔ ٹٹیہری شاید آسمان کو نہ تھامے، مگر اپنے حصے کی دنیا—اپنا گھونسلا، اپنے انڈے—ضرور سنبھالے رکھتی ہے۔
https://www.youtube.com/watch?v=_aZcn7hnqc8 https://www.youtube.com/watch?v=WMTIJ6mPR9c
+++
19 likes, 2 comments. "Red-wattled Lapwings attacks a Labrador as it nears their eggs"