06/08/2024
ਜਰੂਰੀ ਸੂਚਨਾ
ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਸੂਚਿਤ ਕੀਤਾ ਜਾਂਦਾ ਹੈ, ਕਿ ਪੀ ਪੀ ਏ ਵਲੋਂ 12 ਅਤੇ 13 ਅਗਸਤ 2024 ਨੂੰ ਲੁਧਿਆਣਾ ਨੇੜੇ ਮੁੱਲਾਂਪੁਰ ਦੇ ਸੋਨਾ ਗਰੈਂਡ ਪੈਲੇਸ ਵਿਖੇ ਆਮ ਇਜਲਾਸ ( ਜਨਰਲ ਬੌਡੀ ਮੀਟਿੰਗ) ਅਤੇ ਫੋਟੋਗ੍ਰਾਫੀ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕੈਮਰਾ ਕੰਪਨੀਆਂ ਅਤੇ ਹੋਰ ਕੰਪਨੀਆਂ ਵਲੋਂ ਫੋਟੋਗ੍ਰਾਫੀ ਨਾਲ ਸਬੰਧਿਤ ਹੋਰ ਸਮਾਨ ਪਰਦ੍ਰਸ਼ਿਤ ਕੀਤਾ ਜਾਵੇਗਾ। ਆਮ ਇਜਲਾਸ ਵਿਚ ਫੋਟੋਗ੍ਰਾਫਰਜ਼ ਦੀ ਭਲਾਈ ਲਈ ਸੂਬਾ ਆਗੂਆਂ ਵਲੋਂ ਅਹਿਮ ਫੈਸਲੇ ਲਏ ਜਾਣਗੇ। ਇਸ ਆਮ ਇਜਲਾਸ ਵਿਚ ਐਸੋਸੀਏਸ਼ਨ ਦੇ ਹਰ ਮੈਂਬਰ ਦਾ ਪਹੁੰਚਣਾ ਜਰੂਰੀ ਹੈ। ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ, ਕਿ ਆਮ ਇਜਲਾਸ ਅਤੇ ਫੋਟੋਗ੍ਰਾਫੀ ਮੇਲੇ ਵਿਚ ਸਹੀ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ।
-ਵਲੋਂ :- ਪ੍ਰਧਾਨ ਅਤੇ ਜਨਰਲ ਸੈਕਟਰੀ
ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ