The Wander Wiser

The Wander Wiser Contact information, map and directions, contact form, opening hours, services, ratings, photos, videos and announcements from The Wander Wiser, Fotograf, Ludhiana.

ਸਮਰਪਣ:
ਉਸ ਇਲਾਹੀ ਬਾਣੀ ਨੂੰ ਜਿਹੜੀ ਜਾਬਰ ਤਾਕਤਾਂ ਨੂੰ " ਰਾਜੇ ਸੀਹ ਮੁਕਦਮ ਕੁੱਤੇ" ਕਹਿ ਕੇ ਫਿਟਕਾਰਦੀ ਹੈ। ਅਤੇ ਮਜਲੂਮ ਨੂੰ ਜੁਲਮ ਦੀਆਂ ਜੜ੍ਹਾਂ ਪੁੱਟਣ ਲਈ " ਪਹਿਲਾਂ ਮਰਣ ਕਬੂਲ" ਕੇ ਤੱਤ ਗੁਰਮਤਿ ਦੇ ਮਾਰਗ ਤੇ ਚੱਲਣ ਵੰਗਾਰਦੀ ਹੈ।

01/04/2026

Somewhere between the sunsets, ocean breeze, and carefree moments, I found a version of myself that feels lighter, happier, and truly alive. Holidays aren’t just about places, they’re about feelings you never want to leave behind 🌴✨

25/03/2026

POV: Lost in the calm of Norwegian Fjords 🌊❄️

16/11/2022

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ

18/10/2012

ਕੋਈ ਕਾਗਜ਼ ਕਹਿੰਦਾ ਹੈ, ਕੋਈ ਪਤਰੇ ਕਹਿੰਦਾ ਹੈ, ਮੇਰੀ ਜ਼ਬਾਨ ਸੜ ਜਾਏ ਜੇ ਮੈਂ ਇਹ ਗੱਲ ਆਖਾਂ।
ਮੈਂ ਆਖਦਾ ਹਾਂ ਕਿ ਬਾਣੀ ਦਾ ਅੱਖਰ ਅੱਖਰ ਗੁਰੂ ਨਾਨਕ ਹੈ। ਜੇ ਧੰਨੇ ਦਾ ਪੱਥਰ ਖਾਂਦਾ ਹੈ ਤਾਂ ਕੀ ਤੇਰਾ ਗੁਰੂ ਗ੍ਰੰਥ ਸਾਹਿਬ ਨਹੀਂ ਖਾਂਦਾ ?
ਖਾਂਦਾ, ਪੀਂਦਾ, ਬੋਲਦਾ, ਸਭ ਕੁਝ ਕਰਦਾ ਹੈ ਤੇਰੀ ਭਾਵਨਾ ਵਿਚ ਕਸਰ ਹੈ। ਤੇਰੇ ਅੰਦਰ ਭਾਵਨਾ ਆਈ ਨਹੀਂ, ਉਹ ਤੇਰੇ ਨਾਲ ਬੋਲਿਆ ਨਹੀਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਹਾਜਰ ਨਾਜਰ ਗੁਰੂ ਨਾਨਕ ਜਾਣ ਕੇ ਕਰੋ।

(ਬਾਬਾ ਨੰਦ ਸਿੰਘ ਜੀ)

14/12/2011

"ਆਪਾਂ"

ਕੀਮਤੀ ਗਹਿਣੇ, ਕਪੱੜੇ, ਫਰਨੀਚਰ, ਤੇ ਖਰਚ ਕਰਦੇ ਹਾਂ ਲੱਖਾਂ ਰੁਪਏ।

ਵਿਆਹ-ਸ਼ਾਦੀ, ਪਾਰਟੀ ਤੇ ਖਰਚ ਕਰਦੇ ਹਾਂ ਲੱਖਾਂ ਰੁਪਏ।

ਮਕਾਨ ਕੋਠੀਆਂ, ਬੰਗਲੇ ਬਨਾਉਣ ਤੇ ਖਰਚਦੇ ਹਾਂ ਲੱਖਾਂ ਕਰੋੜਾਂ ਰੁਪਏ।

ਗੁਰਦੁਆਰਿਆਂ ਵਿਚ ਸੰਗਮਰਮਰ, ਸੋਨਾ ਲਾਉਣ ਤੇ ਖਰਚਦੇ ਹਾਂ ਕਰੋੜਾਂ ਰੁਪਏ।

"ਲੇਕਿਨ"

ਫਿਰ ਵੀ ਸਾਡੀ ਨੋਜਵਾਨ ਪੀੜੀ ਸਿੱਖੀ ਤੋਂ ਦੂਰ ਹੋ ਕੇ ਨਸ਼ਿਆਂ ਅਤੇ ਪਤਿਤਪੁਣੇ ਦੀ ਦਲਦਲ ਚ ਧੱਸਦੀ ਜਾ ਰਹੀ ਹੈ।

ਸਾਡੇ ਆਪਣੇ ਘਰਾਂ ਵਿਚ ਸਾਡੇ ਵੀਰ, ਸਾਡੀਆਂ ਭੈਣਾਂ ਦਾ ਧਿਆਨ ਫੈਸ਼ਨ ਪ੍ਰਸਤੀ, ਤੇ ਗੈਰ- ਸਿੱਖਾਂ ਵੱਲ ਹੁੰਦਾ ਜਾ ਰਿਹਾ ਹੈ।

"ਕਿਉਂਕਿ"

ਅਸੀਂ ਉਹਨਾਂ ਨੂੰ ਅਪਨਾ ਗੁਰੂ ਇਤਿਹਾਸ, ਸਿੱਖ ਇਤਿਹਾਸ, ਗੁਰਮਤਿ ਸਿਧਾਂਤ, ਸਿੱਖ ਮਾਣ ਮਰਿਯਾਦਾ ਦੇ ਨਾਲ ਸੰਬੰਧਿਤ ਸਾਹਿਤ ਅਤੇ ਕਿਤਾਬਾਂ ਪੜਾਉਣ ਬਾਰੇ ਰੂਚੀ ਨਹੀਂ ਦਿਖਾਈ।

ਸ਼ਾਇਦ ਇਸ ਕੰਮ ਲਈ ਸਾਡੇ ਕੋਲ, ਸਾਡੇ ਸਿੱਖ ਸਮਾਜ ਕੋਲ ਪੈਸਾ ਨਹੀਂ ਹੈ।

ਆਓ ਜਰਾ ਸੋਚੀਏ, ਕਿ ਸਾਡਾ ਭਵਿੱਖ ਕੀ ਹੋਵੇਗਾ।

11/12/2011

ਜਬ ਲਗ ਖਾਲਸਾ ਰਹੇ ਨਿਆਰਾ।।
ਤਬ ਲਗ ਤੇਜ ਦੀਓ ਮੈਂ ਸਾਰਾ।।

ਨਿਆਰਾਪਨ ਸਮੂਹ ਖਾਲਸੇ ਲਈ ਹੈ। ਸਿੰਘਣੀਆਂ ਉਸੇ ਤਰਾਂ ਹੀ ਖਾਲਸਾ ਹਨ ਜਿਸ ਤਰਾਂ ਸਿੰਘ। ਖਾਲਸੇ ਦਾ ਅੰਮ੍ਰਿਤ ਇਕੋ, ਖਾਲਸੇ ਲਈ ਵਾਹਿਗੁਰੂ ਦਾ ਹੁਕਮ ਇਕੋ, ਰਹਿਤ ਇਕੋ, ਭਾਵੇਂ ਖਾਲਸਾ ਮਰਦ ਹੈ ਭਾਵੇਂ ਇਸਤ੍ਰੀ।

ਸਿਖ ਇਸਤ੍ਰੀ ਲਈ ਦਸਮ ਪਾਤਸ਼ਾਹ ਜੀ ਦਾ ਦਰਸਾਇਆ ਨਿਆਰਾਪਨ ਕੀ ਹੈ ? ਫੈਸ਼ਨ ਦੇ ਝਖੜਾਂ ਤੁਫਾਨਾਂ ਵਿਚ ਆਪਣੇ ਅਸੂਲਾਂ ਤੇ ਕਾਇਮ ਰਹਿਣਾਂ ਹੀ ਨਿਆਰਾਪਨ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿੰਘ ਤਾਂ ਸਤਿਗੁਰੂ ਜੀ ਦੀ ਬਖਸ਼ੀ ਰਹਿਣੀ ਬਹਿਣੀ ਸਦਕਾ ਲੱਖਾਂ ਵਿਚ ਖਲੋਤਾ ਵੀ ਪਛਾਣਿਆ ਜਾਵੇ, ਪਰ ਸਿੰਘਣੀ ਐਸੀ ਮਿਲਭੈਗਾ ਹੋਈ ਹੈ ਕਿ ਲੱਭਿਆ ਵੀ ਨੀ ਲੱਭਦੀ, ਜਦ ਤੱਕ ਉਸਦੇ ਨਾਲ ਨਾ ਹੋਵੇ। ਇਹ ਕਿਉਂ ? ਇਸ ਲਈ ਕਿ ਨਾ ਤਾ ਸਿਰ ਤੇ ਜੂੜਾ ਤੇ ਨਾ ਕੇਸਕੀ। ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਬੀਬੀਆਂ ਨੂੰ ਨਿਆਰਾਪਨ ਅਪਨਾਉਣਾ ਪਵੇਗਾ।

10/12/2011

Today is Human Rights day,
Lets Celebrate...

Sikh demonstrations erupted throughout the world on The Golden Temple Massacre and destruction of Sri Akal Takhat Sahib. No genocide was recorded when Mohandas Karamchand Gandhi was assassinated by Nathuram Godse who was a hindu Nationalist with links to extremist hindu Mahasabha but when Indira Gandhi was assassinated by her sikh guards as a protest on demolition of Akal Takhat sahib, Delhi, whole Punjab and Other cities was set on fire. Thousands of Sikhs were killed in cold blood. Religious intolerance and fake secular democracy is The Reality of India.

08/12/2011

ਸੁਣਿਆਂ ਵੀਰਾ ਗੀਤ ਬੜੇ ਹੀ ਗਾਉਣ ਲੱਗ ਪਿਆ ਤੂੰ।
ਹੁਣ ਲੋਕਾ ਦੀਆਂ ਇਜ਼ਤਾਂ ਨੂੰ ਹੱਥ ਪਾਉਣ ਲੱਗ ਪਿਆਂ ਤੂੰ।

ਆਪਣੀ ਭੈਣ ਦੀ ਵੀ ਇੱਕ ਗੱਲ ਕੰਨ ਪਾ ਲੈ ਵੀਰਾ।
ਅੱਜ ਮੇਰੇ ਤੇ ਵੀ ਕੋਈ ਗੀਤ ਬਣਾ ਲੈ ਵੀਰਾ।

ਹੋਰਾਂ ਵਾਂਗੂੰ ਮੈਂ ਵੀ ਨਿੱਤ ਕਾਲਜ ਨੂੰ ਜਾਂਦੀ ਹਾਂ।
ਵਿੱਚ ਕੰਟੀਨ ਦੇ ਨਿੱਤ ਮੈ ਵੀ ਬਰਫੀਆਂ ਖਾਂਦੀ ਹਾਂ।

ਮੈਂ ਵੀ ਹਾਂ ਮੁਟਿਆਰ ਤੇ ਗੁੱਤ ਮੇਰੀ ਵੀ ਹੈ ਲੰਬੀ।
ਕਿਹੜੀ ਗੱਲੋਂ ਰੁੱਕ ਗਈ ਏ ਹੁਣ ਕਲਮ ਏਹੇ ਤੇਰੀ।

ਏਸ ਕਲਮ ਨੂੰ ਮੇਰੇ ਲਈ ਘਸਾ ਲੈ ਵੇ ਵੀਰਾ।
ਅੱਜ ਮੇਰੇ ਤੇ.....

ਕਾਰਾਂ ਅਤੇ ਬੱਸਾਂ ਦੱਸੇਂ, ਆਖੇਂ ਨੱਢੀਆਂ ਧੀਆਂ ਨੂੰ।
ਗੁੱਸੇ ਬੜੇ ਓਹ ਹੋਣੇ, ਜਿਨਾਂ ਦੀਆਂ ਪਰਖੇਂ ਧੀਆਂ ਤੂੰ।

ਹੱਡ ਮਾਸ ਦੀਆਂ ਉਹ ਵੀ, ਤੇ ਮੈਂ ਵੀ ਉਹਨਾਂ ਵਰਗੀ ਹਾਂ।
ਲਿਖਦੇ, ਭੈਣੇ ਤੂੰ ਵੀ ਬਹੁਤ ਕਲੋਲਾਂ ਕਰਦੀ ਆਂ।

ਤੋਰ ਮੇਰੀ ਤੂੰ ਲਿਖਦੇ, ਨੱਚਲੈ ਗਾ ਲੈ ਵੇ ਵੀਰਾ।
ਅੱਜ ਮੇਰੇ ਤੇ....

ਮੰਨੀ ਜਾਨੈ ਸ਼ਰਮ ਤੂੰ, ਕਿਉਂ ਲਕੋਵੇਂ ਮੁਖੜੇ ਨੂੰ।
ਕਿਉਂ ਨੀ ਲਿਖਦਾ ਦੁਖੀ ਧੀਆਂ ਦੇ ਦੁਖੜੇ ਤੂੰ।

''ਹਿੰਮਤਪੁਰੀਆ'' ਦੁਖੜੇ ਲਿਖ, ਮਰ ਰਹੀਆਂ ਧੀਆਂ ਦੇ।
ਕਰਜੇ ਬਦਲੇ ਮਰ ਗਏ ਜਿਹੜੇ, ਉਹਨਾਂ ਜੀਆਂ ਦੇ।

ਥੋੜੀ ਜਿਹੀ ਜੇ ਹੈਗੀ ਅਣਖ ਜਗਾ ਲੈ ਵੇ ਵੀਰਾ।
ਅੱਜ ਮੇਰੇ ਤੇ.....

08/12/2011

ਸਿੱਖ ਕੌਣ ਹੈ ?

ਸੋਸਿਖੁਸਖਾਬੰਧਪਹੈਭਾਈਜਿਗੁਰਕੇਭਾਣੇਵਿਚਆਵੈ।।
ਆਪਣੇਭਾਣੈਜੋਚਲੈਭਾਈਵਿਛੁੜਿਚੋਟਾਖਾਵੈ।।
ਬਿਨੁਸਤਿਗੁਰਸੁਖੁਕਦੇਨਾਪਾਵੈਭਾਈਫਿਰਿਫਿਰਿਪਛੋਤਾਵੈ।।

ਸੋ ਸਿੱਖ ਕੌਣ ਹੈ ? ਜੋ ਗੁਰ ਕੇ ਭਾਣੈ ਵਿਚਿ ਆਵੈ, ਜੋ ਹੁਕਮ ਰਜਾਈ ਚਲਦਾ ਹੋਇਆ ਗੁਰਮਤਿ ਨੂੰ ਧਾਰਨ ਕਰਕੇ ਸਤਿਗੁਰ ਦਾ ਹੁਕਮੀ ਬੰਦਾ ਬਣ ਕੇ ਆਪਣਾ ਜੀਵਨ ਬਤੀਤ ਕਰੇ। ਪਰ ਇਸ ਦੇ ਉਲਟ ਜੋ ਗੁਰੂ ਦੇ ਭਾਣੇ ਨੂੰ ਛੱਡ ਕੇ ਆਪਣੇ ਭਾਣੇ ਚੱਲਦਾ ਹੈ, ਉਹ ਸਤਿਗੁਰ ਤੋਂ ਵਿਛੜਿਆ ਹੋਇਆ ਹੈ ਅਤੇ ਕਦਾਚਿਤ ਸਿੱਖ ਨਹੀਂ ਅਖਵਾ ਸਕਦਾ। ਉਸਨੂੰ ਹੀ ਮਨਮੁਖ ਨਾਮ ਨਾਲ ਸੰਬੋਧਨ ਕਰਦਿਆਂ ਹੁਕਮਾਇਆ ਗਿਆ ਹੈ :-

ਮਨਮੁਖਕਥਨੀਹੈਪਰੁਰਹੁਤਨਹੋਈ।।

ਸੋਨਿਗੁਰਾਜੋਮਰਿਮਰਿਜੰਮੈਨਿਗੁਰੇਆਵਣਜਾਵਣਿਆ।।

ਸੋ ਸਪਸ਼ਟ ਹੈ ਕਿ ਜੋ ਪ੍ਰਾਣੀ ਸਤਿਗੁਰ ਦੇ ਹੁਕਮਾਂ ਵਿਚ ਨਹੀਂ ਆਉਂਦਾ, ਸਤਿਗੁਰ ਦੇ ਭਾਣੇ ਨੂੰ ਛੱਡ ਕੇ ਆਪਣੇ ਭਾਣੇ ਚੱਲਦਾ ਹੈ, ਉਹ ਨਿਗੁਰਾ ਹੈ।

05/12/2011

"The world suffers a lot, not because of the violence, curruption, injustice & cruelity of bad people''

But because of silence of good people "Like YOU''...

Address

Ludhiana
2640

Website

Alerts

Be the first to know and let us send you an email when The Wander Wiser posts news and promotions. Your email address will not be used for any other purpose, and you can unsubscribe at any time.

Share

Category