Mahla Art Gallery

Mahla Art Gallery Contact information, map and directions, contact form, opening hours, services, ratings, photos, videos and announcements from Mahla Art Gallery, Shaheed Ganj Road [ Mudki ], Mudki.

01/05/2025
25/11/2024

ਮਾਏ ਨੀ..

ਹਣ ਦਿਲ ਥਾਂਵੇਂ ਪੱਥਰ ਬਿਠਾ ਲਿਆ ਅੰਦਰ ਮੈ ਆਪਣੇ।
ਤੇਰੇ ਨਾਲ ਸੀ ਜੋ ਸਿ਼ਕਵਾ ਦਬਾ ਲਿਆ ਅੰਦਰ ਮੈਂ ਆਪਣੇ।

ਬੂੰਦ -ਬੂੰਦ ਬਣ ਕੇ ਰਿਸਦਾ ਰਹੇਗਾ ਹੁਣ ਤਾਂ ਹਰਦਮ,
ਦਰਦ ਦਾ ਸਮੁੰਦਰ,ਜੋ ਸਮਾ ਲਿਆ ਅੰਦਰ ਮੈਂ ਆਪਣੇ।

ਇਹ ਰੁੱਤਾਂ ਜ਼ਹਿਰੀ ਜਿਹੀਆਂ,ਡੰਗਦੀਆ ਦਿਨ ਰਾਤ ਹੀ,
ਰੂਹ ਦੇ ਉੱਕਰੇ ਨੀਲਖਾਂ ਨੂੰ ਛੁਪਾ ਲਿਆ ਅੰਦਰ ਮੈਂ ਆਪਣੇ।

ਕਾਲੇ ਸਰਾਪੇ ਦਿਨ ਦੇ ਪ੍ਰਛਾਵਿਆਂ ਦੀ ਧੁੱਪ ਗਹਿਰੀ ਏਨੀ,
ਕਿ ਹਨੇਰੇ ਦੀ ਕਾਲਖ ਨੂੰ ਵੀ ਸਜਾ ਲਿਆ ਅੰਦਰ ਮੈਂ ਆਪਣੇ।

ਦੁਨੀਆਂ ਤੋਂ ਤੁਰ ਜਾਣ ਦੀ ਤੈਨੂੰ ਜੋ ਕਾਹਲ ਹੀ ਸੀ ਏਨੀ ,
ਕਿ ਹਾਰੇ ਹੋਏ ਮਨ ਨੂੰ ਮਾਰ ਟਿਕਾ ਲਿਆ ਅੰਦਰ ਮੈਂ ਆਪਣੇ।

ਹੈ ਕੇਹੀ ਇਹ ਤੜਫਨਾ ਨਿਸਦਿਨ ਯਾਦਾਂ ਚ ਡੁੱਬ ਕੇ ਮਿਲੀ,
ਬਿਰਹਾ ਦੇ ਸਕੂਨ ਨੂੰ ਤਪਾ ਲਿਆ ਅੰਦਰ ਮੈਂ ਆਪਣੇ।

'ਅੰਜਨਾ'ਦੇ ਹਾਸੇ,ਖੁਸ਼ੀ,ਹੰਝੂ ਖਾਰੇ ਵੀ ਹੁਣ ਨੇ ਪੱਥਰ ਜਿਹੇ,
ਜ਼ਖ਼ਮਾਂ ਚ ਹੋਰ ਤੇਜ਼ਾਬ ਰਲਾ ਲਿਆ ਅੰਦਰ ਮੈ ਆਪਣੇ।

ਅੰਜਨਾ ਮੈਨਨ .....




22/11/2024

*********************
ਮੇਰੀਆਂ ਪੱਤਝੜਾ਼ ਨੂੰ ਵੀ ਹੇਜ ਹੈ,
ਮੈਨੂੰ ਬਹਾਰਾਂ ਤੋਂ ਕਿਉਂ ਪ੍ਰਹੇਜ਼ ਹੈ।

ਮੇਰੇ ਸੀਨੇ ਚ ਬੰਜਰਾਂ ਦਾ ਕਾਫਿਲਾ,
ਪਰ ਲ਼ੂੰ -ਲੂੰ ਹਿਜਰ ਦਾ ਜ਼ਰਖੇਜ ਹੈ।

ਝੜ ਗਏ ਸਭ ਗੁਲਜਾਰ ਹੋ ਕੇ,
ਮੇਰੇ ਸੁੱਕੇ ਪੱਤਿਆਂ ਦੀ ਕੀ ਪੇਸ਼ ਹੈ।

ਜੋ ਪਥਰਾ ਗਿਆ ਪਿਆਰ ਭਾਲਦਾ,
ਫੁੱਲਾਂ ਦਾ ਸਰਾਪਿਆ ਦਰਵੇਸ਼ ਹੈ।

ਅੰਜਨਾ ਮੈਨਨ ਬਰਨਾਲਾ

09/09/2024

Address

Shaheed Ganj Road [ Mudki ]
Mudki
142060

Opening Hours

Monday 9am - 5pm

Telephone

9814818932

Website

Alerts

Be the first to know and let us send you an email when Mahla Art Gallery posts news and promotions. Your email address will not be used for any other purpose, and you can unsubscribe at any time.

Share