Avtarproduction24

Avtarproduction24 ਸਿਆਸਤ ਦੀਆ ਚਾਲਾਂ ਦਾ ਖੋਫ ੳੁਹਨਾਂ ਨੂੰ ਹੈ🍃
?

31/03/2026

ਜਦੋ ਮੁਸੀਬਤਾਂ ਚ' ਸੀ ਉਦੋਂ ਕਿਸੇ ਨੇ ਵੀ ਨੀ ਵੇਖਿਆ ਅੱਜ 31-ਮਾਰਚ ਨੂੰ ਠੇਕੇ ਤੋਂ ਟਮਾਟਰ ਰੱਖਣ ਲਈ ਖਾਲੀ ਪੇਟੀ ਲੈਣ ਗਿਆ ਤਾਂ ਸਾਰੇ ਤਪੇ ਨੇ ਵੇਖ ਲਿਆ
😎😎..✍️ੳ ਗੱਲ ਆ ਇਕ

ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਕਿਹੜਾ ਹੈ? ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਗਧੀ ਦਾ ਦੁੱਧ ਹੈ, ਪਰ ਅਸਲੀਅਤ ਕੁਝ ਹੋ...
10/11/2025

ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਕਿਹੜਾ ਹੈ? ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਗਧੀ ਦਾ ਦੁੱਧ ਹੈ, ਪਰ ਅਸਲੀਅਤ ਕੁਝ ਹੋਰ ਹੈ। ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਚੂਹੀਆਂ ਦਾ ਦੁੱਧ ਹੈ। ਚੂਹੀ ਦੇ ਦੁੱਧ ਦੀ ਕੀਮਤ ਲਗਭਗ $22,000 USD ਪ੍ਰਤੀ ਲੀਟਰ (ਕਰੀਬ 18 ਲੱਖ ਰੁਪਏ) ਹੈ। ਇੱਕ ਲੀਟਰ ਦੁੱਧ ਦੇ ਲਈ ਕਰੀਬ 4000 ਚੂਹੀਆਂ ਦਾ ਦੁੱਧ ਮਸ਼ੀਨਾਂ ਨਾਲ ਚੋਣਾ ਪੈਂਦਾ ਹੈ। ਇਸਦੀ ਵਰਤੋਂ ਵਿਗਿਆਨਕ ਅਤੇ ਡਾਕਟਰੀ ਖੋਜ ਵਿੱਚ, ਖਾਸ ਕਰਕੇ ਬੱਚਿਆਂ ਦੇ ਪੋਸ਼ਣ ਅਤੇ ਦਵਾਈਆਂ ਦੀ ਜਾਂਚ ਲਈ ਕੀਤੀ ਜਾਂਦੀ ਹੈ।

https://www.youtube.com/watch?v=sVW08DC8Od8
02/10/2025

https://www.youtube.com/watch?v=sVW08DC8Od8




















































"ਹਾਏ ਬੂ ਮਰਤੀ! 😂 Desi Funny Moment | ਕਾਮੇਡੀ ਨਾਲ ਭਰਪੂਰ!"Description:"ਆਉ ਜੀ, ਤਾਂਨੂੰ ਦਿਖਾਈਏ ਸਭ ਤੋਂ ਹਾਸੇ ਵਾਲੇ ਦੈਸੀ ਮੋਮੈਂਟ! 😂 ਜਦੋ ਵੀ ਇਹ ਵਿਡੀਓ ਦੇਖ....

ਸੈਂਸਜ (senses)..15 August ਬੰਦ ਹੋ ਚੁਕੇ ਮਾਡਲ ਦੀ ਕਾਰ ਦਾ ਇਕ ਪੁਰਜਾ ਲੱਭਦਿਆਂ ਆਖਰ ਨੂੰ ਲੁਧਿਆਣੇ ਗਿੱਲ ਰੋਡ ‘ਤੇ ਜਾਣਾ ਹੀ ਪਿਆ । ਕਿਸੇ ਨੇ...
15/08/2025

ਸੈਂਸਜ (senses)..15 August

ਬੰਦ ਹੋ ਚੁਕੇ ਮਾਡਲ ਦੀ ਕਾਰ ਦਾ ਇਕ ਪੁਰਜਾ ਲੱਭਦਿਆਂ ਆਖਰ ਨੂੰ ਲੁਧਿਆਣੇ ਗਿੱਲ ਰੋਡ ‘ਤੇ ਜਾਣਾ ਹੀ ਪਿਆ । ਕਿਸੇ ਨੇ ਦੱਸ ਪਾਈ ਕਿ ਸੇਖੂਪੁਰੀਏ ਖਰਾਦੀਆਂ ਦੀ ਦੁਕਾਨ ਆ, ਜਿਦਾਂ ਦਾ ਪੁਰਜਾ ਚਾਹੀਦਾ ਉਦਾਂ ਦਾ ਬਣਾ ਦੇਣਗੇ । ਦੁਕਾਨ ‘ਤੇ ਬੈਠੇ ਖੁਸ਼ਕ ਮਿਜਾਜ ਜਿਹੇ ਸਰਦਾਰ ਨੇ ਮੁੰਡੇ ਨੂੰ ਅਵਾਜ ਮਾਰ ਕੇ ਕਾਰ ਦਾ ਕੰਡਮ ਹੋਇਆ ਪੁਰਜਾ ਮੇਰੇ ਹੱਥੋਂ ਫੜ੍ਹ ਉਸ ਨੂੰ ਫੜਾ ਦਿਤਾ । ਮੁੰਡਾ ਦੁਕਾਨ ਦੇ ਅੰਦਰ ਲੱਗੀ ਪੌੜੀ ਚੜ੍ਹ ਗਿਆ।
ਕਾਉਂਟਰ ਦੇ ਸਾਹਮਣੇ ਫੱਟੇ ‘ਤੇ ਬੈਠਿਆਂ ਧਿਆਨ ਸਰਦਾਰ ਦੇ ਪਿਛੇ ਲੱਗੀ ਫੋਟੋ ਨੇ ਖਿਚਿਆ : ਪਾਸਪੋਰਟ ਸਾਇਜ ਤੋਂ ਵੱਡੀ ਕੀਤੀ ਤਸਵੀਰ ਵਿੱਚ ਇਕ ਦਰਸਨੀ ਸਿੱਖ ਦਾ ਗੰਭੀਰ ਚਿਹਰਾ । ਥੱਲੇ ਲਿਖਿਆ 1/1/1930 ਤੋਂ 10/12/2010 । ਉਝ ਮੇਰਾ ਹਿਸਾਬ ਕਿਤਾਬ ਬਹੁਤ ਕੰਮਜੋਰ ਏ ਪਰ ਪੁਰਜੇ ਦੀ ਉਡੀਕ ‘ਚ ਬੈਠਿਆਂ ਦੁਵੱਲੀ ਚੁੱਪ ਤੋਂੜਨ ਲਈ ਮੈਂ ਤਰੀਕ ਦਾ ਮੋਟਾ ਜਿਹਾ ਹਿਸਾਬ ਲਾ ਕੇ ਕਿਹਾ ਕਿ “ਜੇ ਤਾਡੇ ਬਜੁਰਗ 20 ਦਿਨ ਹੋਰ ਜਿਉਂਦੇ ਰਹਿੰਦੇ ਤੇ ਏਨਾ ਪੂਰੇ 80 ਸਾਲਾਂ ਦੇ ਹੋ ਜਾਣਾਂ ਸੀ”।
ਮੇਰੀ ਆਸ ਦੇ ਉਲਟ ਚੁੱਪ ਹੋਰ ਡੂੰਘੀ ਹੋ ਗਈ । ਜਦੋਂ ਮੈਂ ਸਰਦਾਰ ਦੇ ਬੋਲਣ ਦੀ ਆਸ ਲਾਹ ਕੇ ਜੇਬ ਚੋਂ ਮੋਬਾਇਲ ਕੱਢ ਕੇ ਸਕਰੀਨ ਤੇ ਹੱਥ ਮਾਰਨੇ ਸੁਰੂ ਕੀਤੇ ਤਾਂ ਸਾਰਦਾਰ ਹੁਰੀਂ ਹੌਕਾ ਲੈ ਕੇ ਬੋਲੇ, “ ਕੀ ਕਰਦੇ 20 ਦਿਨ ਹੋਰ ਅਣਕੀਤੇ ਗੁਨਾਹ ਦੀ ਸਜਾ ਭੁਗਤ ਕੇ”।
ਤਸਵੀਰ ਤੋਂ ਉਹ ਬਿਮਾਰ ਨਹੀਂ ਲੱਗਦੇ ਸੀ, ਸੋ ਮੈਂ ਪੁਛਿਆਂ ਕਿ ਬਿਮਾਰ ਤਾਂ ਨਹੀਂ ਲਗਦੇ ਕੀ ਪ੍ਰੌਬਲਮ ਸੀ ? ਸਰਦਾਰ ਨੇ ਕੁਰਸੀ ਨਾਲੋਂ ਢੋਹ ਲਾਹ ਲਈ, ਕਾਉਂਟਰ ‘ਤੇ ਉਲਰ ਗਿਆ ਤੇ ਅੱਖਾਂ ਮੀਚ ਪੌਣੀ ਸਦੀ ਪਿਛੇ ਜਾ ਪਹੁੰਚਿਆ ।

ਬਾਪੂ ਸਨਮੁਖ ਸਿੰਘ, ਵੰਡ ਵੇਲੇ 17 ਸਾਲਾਂ ਦਾ ਸੀ। ਇਹ ਬਾਰ ‘ਚ ਈ ਜੰਮੇ ਸੀ, ਖਾਣ ਪੀਣ ਹੰਢਾਉਂਣ ਨੂੰ ਖੁਲਾ । ਕੱਦ ਸਵਾ ਛੇ ਫੁੱਟ। ਕੰਮ ਕਾਰ ਨੂੰ ਮਰਦੇ ਦਮ ਤਕ ਬਹੁਤ ਉਦਮੀ ਸੀ । ਮੇਰੇ ਦਾਦੇ ਦੀ ਪਹਿਲੀ ਔਲਾਦ ਸੀ ਬਾਪੂ ਤੋਂ ਦੋ ਸਾਲ ਪਿਛੋਂ ਇਕ ਕੁੜੀ ਹੋਈ, ਉਹਦੇ ਜਮਾਂਦਰੂ ਹੱਥ ਪੈਰ ਵਿੰਗੇ ਸੀ ਤੁਰਨ ਫਿਰਨ ਤੋਂ ਆਰੀ ਸੀ। ਦਾਦਾ ਜੀ ਦਸਦੇ ਹੁੰਦੇ ਸੀ ਕਿ ਇਹਨੇ ਨਿਕੇ ਜਿਹੇ ਨੇ ਉਸ ਨੂੰ ਆਪਣੀ ਕੰਢ ‘ਤੇ ਚੁੱਕ ਅੰਦਰ ਬਾਹਰ ਲਈ ਫਿਰਨਾ । ਕਦੇ ਲੈ ਕੇ ਚਬਾਰੇ ਚੜ੍ਹ ਗਿਆ ਕਦੇ ਮੋਢੇ ਲਾ ਖੇਤਾਂ ਨੂੰ ਲੈ ਗਿਆ। ਖਵਨੀ ਮਾਂ ਜਾਈ ਦਾ ਉਂਝ ਮੋਹ ਸੀ ਜਾਂ ਉਹਦੇ ਆਰੀ ਹੋਣ ਕਰਕੇ ਉਹਦਾ ਬਹੁਤਾ ਕਰਦਾ ਸੀ । ਪਰ ਜਿਵੇਂ ਦੱਸਦੇ ਸੀ, ਟੱਬਰ ਵਿਚ ਕਿਸੇ ਨੂੰ ਕਦੇ ਮਹਿਸੂਸ ਨਹੀਂ ਹੋਇਆ ਸੀ ਕਿ ਕੁੜੀ ਅਪਾਹਜ ਆ । ਦੋਵੇਂ ਭੈਣ ਭਰਾ ਇਕ ਦੂਜੇ ਤੋਂ ਵਿਹਾ ਵਿਹਾ ਜਾਂਦੇ, ਹੱਸਦੇ ਖੇਡਦੇ, ਰੌਣਕ ਲੱਗੀ ਰਹਿੰਦੀ ।
ਸਾਡਾ ਪਿੰਡ ਜੰਡਿਆਲਾ ਸੇਰ ਖਾਂ ਦੇ ਕੋਲ ਸੀ, ਸਿਖਾਂ ਦੇ ਥੋੜੇ ਘਰ ਸੀ ਪਰ ਜਿਨੇ ਸੀ, ਉਨ੍ਹੇ ਤਕੜੇ, ਚੰਗੀਆਂ ਜਮੀਨਾਂ ਵਾਲੇ । ਸੁਣਦੇ ਸੀ ਕਿ ਇਹਨ੍ਹਾਂ ਨੂੰ ਨਹਿਰੂ ਹੁਰਾਂ ਯਕੀਨ ਦਵਾਇਆ ਸੀ ਕਿ ਲਕੀਰ ਖਿੱਚਣ ਵਾਲਾ ਕਮੀਸ਼ਨ ਨਨਕਾਣਾ ਸਾਹਿਬ ਤੋਂ ਸੇਖੂਪੁਰਾ ਜਿਲ੍ਹਾ ਤੇ ਪਰੇ ਸਾਂਗਲਾ ਹਿਲ ਤੱਕ ਸਿੱਖਾਂ ਨੂੰ ਨਹੀਂ ਉਠਾਲੇਗਾ।
ਕਮੀਸ਼ਨ ਦਾ ਫੈਸਲਾ ਉਡੀਕਦੇ 15 ਅਗਸਤ ਤਕ ਪਿੰਡ ਹੀ ਬੈਠੇ ਰਹੇ ਫੇਰ ਹੱਲੇ ਹੋਣ ਲੱਗੇ । ਕੁਝ ਹੱਲਿਆਂ ਦਾ ਮੋੜਵਾ ਜੁਆਬ ਵੀ ਦਿੱਤਾ ਤੇ ਕਹਿੰਦੇ ਇਲਾਕੇ ਦੇ ਮੁਸਲਮਾਨ ਚੌਧਰੀ ਦੇ ਪੁੱਤ ਦੀ ਲਾਸ਼ ਵੀ ਸਾਡੇ ਪਿੰਡੋਂ ਲੱਭੀ । ਚੌਧਰੀ ਨੇ ਸਾਰੇ ਲਾਕੇ ਦੇ ਮੁਸਲਮਾਨ, ਫੌਜੀਆਂ ਤੇ ਗੁੰਡਿਆਂ ਨੂੰ ਆਪਣੇ ਪੁੱਤ ਦਾ ਵਾਸਤਾ ਪਾ ਕੇ ਕਿਹਾ ਕੋਈ ਸਿੱਖ ਬਚਕੇ ਨਾ ਜਾਵੇ। ਸਾਡੇ ਬਜੁਰਗਾਂ ਨੂੰ ਹਮਲੇ ਦੀ ਖਬਰ ਮਿਲ ਗਈ । ਪਰ ਬਚ ਨਿਕਲਣ ਦਾ ਕੋਈ ਹੀਲਾ ਨਾ ਬਣੇ । ਬਹੁਤਿਆਂ ਘਰਾਂ ਨੇ ਆਪਣੇ ਬੱਚੇ ਤੇ ਜਨਾਨੀਆਂ ਪਹਿਲਾਂ ਈ ਰਿਸ਼ਤੇਦਾਰੀਆਂ ‘ਚ ਭੇਜ ਦਿਤੀਆਂ ਸੀ ਪਰ ਅਜੇ ਵੀ ਪਿੰਡ ‘ਚ ਕਈ ਜਵਾਨ ਨੁੰਹਾਂ ਤੇ ਧੀਆਂ ਸਨ । ਸਾਡਾ ਦਾਦਾ ਸੇਵਾ ਸਿੰਘ ਵੀ ਗੁਰਦਵਾਰੇ ਹੋਏ ਉਸ ਇਕੱਠ ‘ਚ ਸੀ ਜਿਥੇ ਇਹ ਫੈਸਲਾ ਹੋਇਆ ਕਿ ਹੋਰਨਾਂ ਪਿੰਡਾਂ ਵਾਂਗ ਜਵਾਨ ਨੁੰਹਾਂ ਧੀਆਂ ਆਪਣੀ ਪੱਤ ਬਚਾਉਂਣ ਲਈ ਖੂਹੀਂ ਛਾਲਾਂ ਮਾਰ ਡੁੱਬ ਮਰਨ ਤੇ ਬੰਦੇ ਕਾਫਲਾ ਬਣਾ ਕੇ ਬਿਨ੍ਹਾਂ ਦੇਰੀ ਪਿੰਡ ਛੱਡਣ।
ਸੁਨੇਹਾ ਮਿਲਣ ਤੇ ਪਿੰਡ ਦੀਆਂ ਬੀਬੀਆਂ ਆਪ ਚੱਲ ਕੇ ਗੁਰਦਵਾਰੇ ਕੋਲ ਖੂਹੀ ‘ਤੇ ਪਹੁੰਚੀਆਂ ਤੇ ਗੁਰਾਂ ਨੂੰ ਧਿਆ ਕੇ ਆਪਣੇ ਕੋੜਮੇ ਦੀ ਸੁੱਖ ਮੰਗਦੀਆਂ ਨੇ ਖੂਹਾਂ ‘ਚ ਛਾਲਾਂ ਮਾਰ ਦਿਤੀਆਂ। ਬਾਬਾ ਸੇਵਾ ਸਿੰਘ ਜਦੋਂ ਘਰ ਆਇਆ ਤਾਂ ਅੰਗਾਂ ਪੈਰਾਂ ਤੋਂ ਆਰੀ ਆਪਣੀ ਧੀ ਵੇਖ ਗੁੰਮ ਹੋ ਗਿਆ। ਬੀਬੀ ਨੇ ਪੁਛਿਆ ਤਾਂ ਗੁਰਦਵਾਰੇ ਹੋਏ ਫੈਸਲੇ ਦੀ ਗੱਲ ਦੱਸੀ ਤੇ ਨਾਲੇ ਕੀਮਤੀ ਸਮਾਨ ਪੱਲੇ ਲਈ ਕਿਹਾ ।
ਸਨਮੁਖ ਸਿੰਘ ਨੇ ਵੀ ਸੁਣ ਲਿਆ ‘ਤੇ ਵਿਹੜੇ ‘ਚ ਡਿੱਠੇ ਮੰਜੇ ਤੇ ਪਈ ਆਪਣੀ ਸਭ ਤੋਂ ਕੀਮਤੀ ਸ਼ੈਅ ਨੂੰ ਝੋਲੀ ‘ਚ ਪਾ ਕੰਧੇੜੇ ਚੁਕਣ ਲੱਗਾ । ਬਾਪ ਨੇ ਭਾਰੇ ਮਨ ਨਾਲ ਜਵਾਨ ਪੁੱਤ ਨੂੰ ਦਸਿਆ ਕਿ ਸਾਡੇ ਜਿਉਂਦੇ ਬਚਣ ਦਾ ਕੋਈ ਲੱਲ ਨਹੀਂ ਬਚਿਆ, ਹੋ ਸਕਦਾ ਅਸੀਂ ਜੰਡਿਆਲੇ ਵੀ ਨਾ ਪਹੁੰਚੀਏ, ਇਸ ਵਿਚਾਰੀ ਨੂੰ ਕਿਉਂ ਦਰਿੰਦਿਆਂ ਦੇ ਨੋਚਣ ਨੂੰ ਨਾਲ ਚੁੱਕ ਲਿਆ ਈ ?
ਸਨਮੁਖ ਸਿੰਘ ਨੇ ਭੈਣ ਲਈ ਆਪਾ ਵਾਰਨ ਦੀ ਗੱਲ ਕਈ ਵਾਰ ਦੁਹਰਾਈ ਪਰ ਬਾਪ ਨੇ ਵੀ ਉਨੀ ਵਾਰ ਸਮਝਾਇਆ ਕਿ ਆਪਾ ਵਾਰ ਕੇ ਵੀ ਅਸੀਂ ਇਹਨੁੰ ਬਚਾ ਨਹੀਂ ਸਕਣਾ । ਫਿਰ ਉਸ ਪਿਆਰੀ ਭੈਣ ਨੇ ਵੀਰ ਦੀ ਸੁੱਖ ਮੰਗੀ ਤੇ ਉਸਦੀ ਜਾਨ ਦਾ ਵਾਸਤਾ ਪਾ ਕਿ ਕਿਹਾ, ਵੀਰਾ ਮੈਨੂੰ ਵੀ ਪਿੰਡ ਦੀਆਂ ਹੋਰਨਾਂ ਭੈਣਾਂ ਵਾਂਗ ਖੂਹ ‘ਚ ਸੁੱਟ ਆ । ਜੇ ਮੈਂ ਆਪ ਜਾਣ ਜੋਗੀ ਹੁੰਦੀ ਤੇ ਸਭ ਤੋਂ ਪਹਿਲਾਂ ਮੈਂ ਜਾਂਦੀ । ਮੇਰਾ ਵੀਰ ਸਲਾਮਤ ਰਹੇ, ਮੈਂ ਤੇ ਇਹੋ ਜਿਹੀ ਜਿੰਦਗੀ ਵੀਰੇ ਬਿਨਾਂ ਕਰਨੀ ਵੀ ਕੀ ਆ”।
ਮੋਢੇ ਪਾਈ ਝੋਲੀ ਦੀ ਪਕੜ ਢਿੱਲੀ ਹੋ ਗਈ ਤੇ 17 ਸਾਲ ਦਾ ਗੱਭਰੂ ਸਨਮੁਖ ਸਿੰਘ ਭੋਇ ‘ਤੇ ਬਹਿ ਗਿਆ । ਬਾਪੂ ਨੇ ਫਿਸੇ ਜਿਹੇ ਬੋਲਾਂ ਨਾਲ ਕਿਹਾ ਪੁੱਤਰਾ, ਇਹ ਬਹਿਣ ਦਾ ਵੇਲਾ ਨਹੀਂ , ਪਿੰਡ ਤਾਂ ਜਡਿਆਲੇ ਨੂੰ ਨਿਕਲ ਤੁਰਿਆ । ਚੱਕੀ ਦੇ ਪੁੜਾਂ ਕੋਲ ਪਏ ਪੱਥਰ ਵੱਲ ਇਸ਼ਾਰਾ ਕਰ ਕਹਿਣ ਲੱਗਾ, ਅੱਖਾਂ ਮੀਚ ਕੇ ਇਹਦਾ ਗੁੱਡੀ ਦੇ ਸਿਰ ‘ਤੇ ਇਕ ਵਾਰ ਕਰ ‘ਤੇ ਚੱਲੀਏ । ਡਾਹਢਾ ਰੱਬ ਕਈ ਵਾਰ ਸਮਾਂ ਐਸਾ ਬਣਾ ਦਿੰਦਾ ਮੋਹ ਤੋੜਨੇ ਪੈਂਦੇ ਨੇ, ਉਹ ਆਪਣੇ ਮੰਨਣ ਵਾਲਿਆਂ ਦੇ ਇਮਤਿਹਾਨ ਲੈਂਦਾ ।
ਭੈਣ ਨੇ ਵੀ ਵੀਰ ਦੇ ਪਜਾਮੇ ਦਾ ਪੌਚਾ ਫੜ੍ਹ ਹਲੂਣਿਆ, “ਮੇਰਿਆ ਸੋਹਣਿਆ ਬੀਰਾ, ਦੇਰ ਨਾ ਕਰ, ਮੈਂ ਸਦਾ ਤੇਰੇ ਨਾਲ ਈ ਰਹਿਣਾ। ਵੇਖੀ ਤੁੰ, ਇਕ ਪਲ ਨੀਂ ਦੂਰ ਜਾਣਾ ਤੇਰੇ ਤੋਂ, ਮੈਨੂੰ ਏਸ ਟੁੱਟੀ ਭੱਜੀ ਜਿਹੀ ਦੇਹ ਤੋਂ ਅਜਾਦ ਕਰ ਦੇ ਵੀਰਾ”।
ਨਿਕੜੀ ਭੈਣ ਦਿਆਂ ਬੋਲਾਂ ਨੇ ਏਨੀ ਕੁ ਤਾਕਤ ਦੇ ਦਿੱਤੀ ਕਿ ਭਿੱਜੀਆਂ ਅੱਖਾਂ, ਮਰੇ ਮਨ ਤੇ ਰੁਸੇ ਵਜੂਦ ਨਾਲ ਸਨਮੁਖ ਨੇ ਪੱਥਰ ਚੁੱਕ ਲਿਆ । ਅੱਥਰੂਆਂ ਨੇ ਅੱਖਾਂ ‘ਚ ਭੱਬੂਤਾਰੇ ਲਿਆਂਦੇ ਹੋਏ ਸੀ, ਕੰਬਦੇ ਹੱਥਾਂ ਨੇ ਜਦੋਂ ਪੱਥਰ ਭੈਣ ਦੇ ਸਿਰ ਵਲ ਸੁਟਿਆ ਤਾਂ ਸਿਰ ਦਾ ਇਕ ਪਾਸਾ ਖੁਲ ਗਿਆ। ਸਨਮੁਖ ਦਿਆਂ ਕੰਨਾਂ ‘ਚ ਬੀਢੇ ਬੋਲ ਰਹੇ ਸੀ। ਧਰਤ-ਅਸਮਾਨ ਪਲਟ ਗਏ, ਹੇਠਲੀ ਉਤੇ ਆ ਗਈ , ਵਰਾਂਡੇ ਦੇ ਥਮਲੇ ਨਾਲ ਜਾ ਢਾਸਣਾ ਲਾਇਆ । ਜਦੋਂ ਖੋਪੜ ‘ਚ ਪੈ ਰਿਹਾ ਚੀਕ ਚਿਹਾੜਾ ਰਤਾ ਸ਼ਾਤ ਹੋਇਆ, ਅੱਖਾਂ ਸਾਫ ਹੋਈਆਂ ਤਾਂ ਭੋਇੰ ਵਲ ਵੇਖਿਆ, ਭੈਣ ਦੇ ਚਿਹਰੇ ‘ਤੇ ਇਕ ਨਿਮੀ ਜਿਹੀ ਮੁਸਕਰਾਹਟ ਸੀ । ਮੱਥੇ ਵੱਲ ਉਂਗਲ ਕਰ ਤਰਲੇ ਜਿਹਾ ਲੈ ਕੇ ਬੋਲੀ, “ਵੀਰੇ ਇਕ ਵਾਰੀ ਹੋਰ” ।

ਕਹਾਣੀ ਸੁਣਾਉਂਦੇ ਸਰਦਾਰ ਦੀ ਭੁੱਬ ਨਿਕਲ ਗਈ । ਮੈਂ ਆਪ ਮੁਹਾਰਾ ਉਠ ਕੇ ਦੁਕਾਨ ਤੋਂ ਬਾਹਰ ਹੋ ਗਿਆ, ਗੱਡੀ ‘ਚ ਬਹਿ ਕੇ ਅੱਥਰੂ ਪੂਝੇ । ਜਦੋਂ ਮੁੜਿਆ ਤੇ ਸਰਦਾਰ ਜੀ ਵੀ ਆਪਣਾ ਆਪ ਸੰਭਲ ਗਏ ਸਨ।
ਮੈਥੋਂ ਇਹ ਪੁਛਿਆ ਨਾ ਗਿਆ ਕਿ ਫਿਰ ਦੂਜੀ ਵਾਰ ਪੱਥਰ ਕਿੰਨੇ ਮਾਰਿਆ । ਮੁੰਡਾ ਪੁਰਜਾ ਵੀ ਲੱਭ ਲਿਆ ਤੇ ਸਰਦਾਰ ਹੁਣਾਂ ਚਾਹ ਫੜ੍ਹਨ ਲਈ ਵੀ ਕਹਿ ਦਿਤਾ।
ਬੜਾ ਜੇਰਾ ਕਰਕੇ ਮੈਂ ਪੁਛਿਆ, “ਫੇਰ ਇਹ ਆ ਗਿਆ ਬਚ ਕੇ ਬਾਕੀ ਪਰਿਵਾਰ”। ਤਾਂ ਸਰਦਾਰ ਕਹਿੰਦਾ, ਕਿ ਅੱਧੋ ਕੁ ਈ ਆਏ, ਕੋਈ ਪੂਰਾ ਨਹੀਂ ਪਹੁੰਚਿਆ ਏਧਰ । ਬਾਬਾ ਜੀ ਨੂੰ ਸਾਡੀ ਦਾਦੀ ਨੂੰ ਵੀ ਰਾਹ ‘ਚ ਕਤਲ ਕਰਨਾ ਪਿਆ । ਬਾਪੂ ਸਨਮੁਖ ਸਿੰਘ ਏਧਰ ਆ ਕੇ 63 ਸਾਲ ਜੀਵਿਆ, ਪਰ ਕਦੇ ਕਿਸੇ ਨੇ ਬੋਲਦਾ ਨਹੀਂ ਸੁਣਿਆ । ਵਿਆਹ ਹੋਇਆ, ਅਸੀਂ ਤਿੰਨ ਭਰਾ ਹੋਏ । ਏਨਾਂ ਸੱਠਾਂ ਸਾਲਾਂ ‘ਚ ਕਈ ਖੁਸੀ ਗਮੀਂ ਦੇ ਮੌਕੇ ਬਣੇ, ਪਰ ਬਾਪੂ ਦੇ ਬੁੱਲ ਨਹੀਂ ਫਰਕਦੇ ਵੇਖੇ। ਇਥੇ ਖਰਾਦ ਤੇ ਮਜਦੂਰੀ ਕਰਦਾ, ਸਾਨੂੰ ਇਸਦੇ ਮਾਲਕ ਬਣਾ ਗਿਆ । ਪਰ ਨਾ ਤਾਹ ਉਮਰ ਹੱਸਿਆ ਨਾ ਰੋਇਆ ।
“ਮੈਡੀਕਲ ਸਾਇੰਸ ਦੇ ਹਿਸਾਬ ਨਾਲ ਤਾਂ ਇਹ ਪੌਸੀਬਲ ਨਹੀਂ ਕਿ ਬੰਦੇ ਦੀਆਂ ਸੈਂਸਜ ਹੋਣ ਤੇ ਉਹ ਖੁਸ਼ੀ ਗਮੀਂ ਨਾਲ ਰਿਐਕਟ ਨਾ ਕਰੇ, ਹੋ ਸਕਦਾ ਉਸ ਟਰੋਮੇ ਨਾਲ ਉਹ ਸੈਂਸਜ ਲੌਸ ਕਰ ਗਏ ਹੋਣ”, ਮੈਂ ਤਰਕਸ਼ੀਲ ਹੋ ਵਿਗਿਆਨਕ ਤੱਤ ਕੱਢਿਆ ।
ਸਰਦਾਰ ਸਾਹਿਬ ਨੇ ਇਸ ਗੱਲ ਦਾ ਕੋਈ ਜੁਆਬ ਦੇਣਾ ਮੁਨਾਸਬ ਨਾ ਸਮਝਿਆ । ਵਾਹਿਗੁਰੂ, ਵਾਹਿਗੁਰੂ, ਕਰ ਚਿਤ ਸ਼ਾਤ ਕੀਤਾ ।
ਕਾਉਂਟਰ ਤੇ ਪਏ ਸਟੈਂਡ ਵਾਲੇ ਕਲੰਡਰ ਤੋਂ ਇਕ ਪੰਕਤੀ ਪੜ੍ਹ ਕੇ ਸੁਣਾਈ :

ਮਾਨੈ ਹੁਕਮੁ ਸੋਹੈ ਦਰਿ ਸਾਚੈ, ਆਕੀ ਮਰਹਿ ਅਫਾਰੀ ॥ (ਅੰਗ 992)

(ਇਹ ਕਹਾਣੀ ਸੱਚੀ ਹੈ, 2013-14 'ਚ ਗਿਲ ਰੋਡ ਲੁਧਿਆਣੇ ਬਜੁਰਗ ਦੁਕਾਨਦਾਰ ਕੋੋਲੋਂ ਏਵੇਂ ਹੀ ਸੁਣੀ ਸੀ। ਨਾਂ ਤੇ ਤਰੀਕਾਂ ਚੇਤੇ ਨਹੀਂ ਸਨ ਉਹ ਆਪ ਰੱਖੀਆਂ ਨੇ। ਰਿਕਾਰਡ ਨਾ ਕਰਨ ਦਾ ਮਨ ਤੇ ਬੋਝ ਸੀ , ਲਿਖ ਦਿਤਾ ਕਿ ਸਾਂਭਿਆ ਜਾਵੇ।

ਚਰਨਜੀਤ ਸਿੰਘ ਤੇਜਾ

20/07/2025

ਜਿਸ ਤਰਾਂ ਲੋਕ ਮੁਰਦੇ ਨੂੰ ਕੰਧਾ ਦੇਣਾ ਪੁੰਨ ਸਮਝਦੇ ਹਨ, ਜੇਕਰ ਇਸ ਤਰਾਂ ਜਿੰਦਾ ਇਨਸਾਨ ਨੂੰ ਸਹਾਰਾ ਦੇਣਾ ਪੁੰਨ ਸਮਝਣ ਲੱਗ ਜਾਣ ਤਾਂ ਜਿੰਦਗੀ ਆਸਾਨ ਹੋ ਜਾਵੇਗੀ। ਸਾਨੂੰ ਇਹ ਗੱਲ ਇੱਕ ਵਾਰ ਜਰੂਰ ਸੋਚਣੀ ਚਾਹੀਦੀ ਹੈ।,,,, ਘਰ ਵਿੱਚ ਕਿਚਨ ਸੈਟ, ਡਿਨਰ ਸੈਟ, ਸੋਫਾ ਸੈਟ, ਸੋਨਾ, ਚਾਂਦੀ ਦੇ ਸੈੱਟ, ਸਭ ਕੁੱਝ ਵੈਲ ਸੈਟ ਹੈ ਪਰ ਜੇਕਰ ਘਰ ਵਿੱਚ ਰਹਿਣ ਵਾਲੇ ਹੀ ਅੱਪਸੈਟ ਹੋਣ ਤਾਂ ਸਭ ਕੁੱਝ ਵਿਅਰਥ ਹੈ।,,,, ਸਮਾਜ ਅੰਦਰ ਬਦਲਾਓ ਕਿਉਂ ਨਹੀਂ ਆਉਂਦਾ। ਇਸ ਦੇ ਵੀ ਬਹੁਤ ਕਾਰਨ ਹਨ।ਜਿਵੇਂ ਗਰੀਬ ਵਿੱਚ ਬਦਲਾਓ ਲਿਆਉਣ ਦੀ ਹਿੰਮਤ ਨਹੀਂ। ਮੱਧ ਵਰਗ ਕੋਲ ਫੁਰਸਤ ਨਹੀਂ ਅਤੇ ਅਮੀਰ ਨੂੰ ਬਦਲਾਓ ਦੀ ਜਰੂਰਤ ਨਹੀਂ, ਇਸ ਕਰਕੇ ਸਮਾਜ ਉਲਝਿਆ ਪਿਆ ਹੈ।,,, ਚੈਨ ਨਾਲ ਜਿਉਣ ਲਈ ਦੋ ਵਕਤ ਦੀ ਰੋਟੀ ਹੀ ਕਾਫੀ ਹੈ ਪਰ ਬੇਚੈਨੀ ਨਾਲ ਜਿਉਣ ਲਈ ਚਾਰ ਕਾਰਾਂ,+ ਦੋ ਕੋਠੀਆਂ +ਤਿੰਨ ਪਲਾਟ ਅਤੇ ਲੱਖਾਂ ਦੀ ਨਕਦੀ ਵੀ ਘੱਟ ਹੈ। ਸਦਾ ਖੁਸ਼ ਰਿਹਾ ਕਰੋ ਜੀ।

I have reached 600 followers! Thank you for your continued support. I could not have done it without each of you. 🙏🤗🎉
23/10/2023

I have reached 600 followers! Thank you for your continued support. I could not have done it without each of you. 🙏🤗🎉

https://youtu.be/LylFH8I6uMY
23/07/2023

https://youtu.be/LylFH8I6uMY

CHITTA LAHO | A SHORT FILM | TRAILER CreditWritten by - Avtar singhCast: Rajveer rajuVikkiGarry VermaGagan MehraSarbjitNarinderJit SinghEdit By: Resham Tapa...

ਚਿੱਟਾ ਲਹੂ ✌️
20/07/2023

ਚਿੱਟਾ ਲਹੂ ✌️

02/08/2017

ਆਉਂਦੇ ਨੇ ਬਸ ਦੌਰ ਜਹੇ ਚਲਾਉਣੇ ...
ਭੇਡ ਚਾਲ ਤੋਂ ਰਹਿੰਦੇ ਆ ਬਹੁਤ ਦੂਰ ਬੱਲਿਆ

Address

Barnala
Tapa Mandi
148108

Alerts

Be the first to know and let us send you an email when Avtarproduction24 posts news and promotions. Your email address will not be used for any other purpose, and you can unsubscribe at any time.

Contact The Business

Send a message to Avtarproduction24:

Share