06/15/2022
ਐਵੇਂ ਗ਼ੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ
ਸਾਥੋਂ ਜ਼ਿੰਦਗੀ 'ਚ ਆਪੇ ਜ਼ਹਿਰ ਘੋਲ ਹੋ ਗਿਆ
ਰਹੂ ਉਂਗਲਾਂ ਦੇ ਪੋਟਿਆਂ 'ਚੋਂ ਲਹੂ ਸਿੰਮਦਾ
ਸਾਥੋਂ ਹੀਰਿਆਂ ਭਲੇਖੇ ਕੱਚ ਫੋਲ ਹੋ ਗਿਆ
ਅਸੀਂ ਟਾਹਣੀਆਂ ਦੇ ਗਲ ਨਾਲ ਲੱਗ ਲੱਗ ਰੋਏ
ਇਕ ਫੁੱਲ ਸਾਥੋਂ ਪੈਰਾਂ 'ਚ ਮਧੋਲ ਹੋ ਗਿਆ
ਅਸੀਂ ਉਮਰਾਂ ਬਿਤਾਈਆਂ ਜੀਹਤੋਂ ਲੁਕ ਲੁਕ ਕੇ
ਰਾਤੀਂ ਸੁਪਨੇ 'ਚ ਆਇਆ ਕੁੰਡਾ ਖੋਲ੍ਹ ਹੋ ਗਿਆ
~sukhwinder Amrit